ਬੁਲੰਦ ਹੌਂਸਲੇ: Covid-19 ਤੋਂ ਠੀਕ ਹੋਣ ਦੇ 7 ਹਫ਼ਤਿਆਂ ਅੰਦਰ ਫਤਿਹ ਕੀਤਾ Mount Everest
Published : Jul 11, 2021, 6:51 pm IST
Updated : Jul 11, 2021, 6:51 pm IST
SHARE ARTICLE
Neeraj Choudhary
Neeraj Choudhary

IIT ਦਿੱਲੀ ਦੇ ਸਾਬਕਾ ਵਿਦਿਆਰਥੀ ਨੀਰਜ ਚੌਧਰੀਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਨਮਾਨਿਤ ਕਰਨ ਲਈ ਸ਼ੁੱਕਰਵਾਰ ਨੂੰ IIT ਦਿੱਲੀ ‘ਚ ਸਮਾਰੋਹ ਰੱਖਿਆ ਗਿਆ।

ਨਵੀਂ ਦਿੱਲੀ: ਭਾਰਤੀ ਤਕਨਾਲੋਜੀ ਸੰਸਥਾ (IIT) ਦਿੱਲੀ ਦੇ ਸਾਬਕਾ ਵਿਦਿਆਰਥੀ ਨੀਰਜ ਚੌਧਰੀ (Neeraj Choudhary) ਜਿਸ ਦਿਨ ਕਾਠਮਾਂਡੂ (Kathmandu) ਤੋਂ ਮਾਊਂਟ ਐਵਰੈਸਟ (Climbed Mount Everest) ਦੀ ਚੜ੍ਹਾਈ ਸ਼ੁਰੂ ਕਰਨੀ ਸੀ, ਉਸ ਦਿਨ ਉਨ੍ਹਾਂ ਦੇ ਕੋਰੋਨਾ ਸੰਕਰਮਿਤ (Corona Infected) ਹੋਣ ਦੀ ਪੁਸ਼ਟੀ ਹੋਈ ਸੀ। ਪਰ ਠੀਕ ਹੋਣ ਦੇ ਸਿਰਫ਼ 7 ਹਫ਼ਤਿਆਂ ਅੰਦਰ (Within 7 weeks of Covid Recovery) ਉਹ ਬੇਸ ਕੈਂਪ ਪਰਤੇ ਅਤੇ ਮਾਊਂਟ ਐਸਰੈਸਟ ਦੇ ਸਿਖ਼ਰ ’ਤੇ ਰਾਸ਼ਟਰੀ ਝੰਡੇ ਦੇ ਨਾਲ-ਨਾਲ ਆਈ.ਟੀ. ਦਾ ਝੰਡਾ ਲਹਿਰਾਉਣ ‘ਚ ਵੀ ਸਫਲ ਹੋਏ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲਿਆ, ਮਾਂ-ਪੁੱਤ ਦੀ ਹੋਈ ਮੌਤ

PHOTOPHOTO

ਨੀਰਜ ਚੌਧਰੀ ਨੇ 2009-2011 ਦੌਰਾਨ ਆਈ.ਆਈ.ਟੀ. ਦਿੱਲੀ ਤੋਂ ਵਾਤਾਵਰਣ ਵਿਗਿਆਨ ਅਤੇ ਪ੍ਰਬੰਧਨ ‘ਚ ਐਮਟੈਕ (MTech in Environmental Science and Management) ਦੀ ਡਿਗਰੀ ਹਾਸਲ ਕੀਤੀ ਸੀ। ਮੌਜੂਦਾ ਸਮੇਂ ਉਹ ਰਾਜਸਥਾਨ ਸਰਕਾਰ ਦੇ ਜਲ ਸਰੋਤ ਵਿਭਾਗ ਵਿਚ ਕੰਮ ਕਰ ਰਹੇ ਹਨ। ਨੀਰਜ ਨੇ 2014 ਵਿਚ ਪਹਾੜ ਚੜ੍ਹਨ ਦੀ ਸ਼ੁਰੂਆਤ ਕੀਤੀ ਸੀ ਅਤੇ 2020 ਵਿਚ ਉਨ੍ਹਾਂ ਨੂੰ ਯੂਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਅਧੀਨ ‘ਇੰਡੀਅਨ ਮਾਊਂਟੇਨਿੰਗ ਫਾਊਂਡੇਸ਼ਨ ਐਵਰੈਸਟ ਅਭਿਆਨ’ ਦਾ ਮੈਂਬਰ ਚੁਣਿਆ ਗਿਆ ਸੀ। 

ਹੋਰ ਪੜ੍ਹੋ: ਸ਼ਰਮਨਾਕ: 65 ਸਾਲਾ ਵਿਅਕਤੀ ਵਲੋਂ ਆਪਣੇ ਹੀ ਘਰ ‘ਚ ਕੰਮ ਕਰਦੀ 12 ਸਾਲਾ ਲੜਕੀ ਨਾਲ ਜਬਰ-ਜਨਾਹ

PHOTOPHOTO

ਚੌਧਰੀ ਨੇ ਦੱਸਿਆ ਕਿ ਇਸ ਸਾਲ ਹੀ ਉਹ ਆਪਣੀ ਟੀਮ ਨਾਲ ਕਾਠਮਾਂਡੂ ਪਹੁੰਚੇ। ਉਨ੍ਹਾਂ ਕਿਹਾ ਕਿ, “ਮੇਰੀ ਜਾਂਚ ‘ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਮੈਨੂੰ ਜੈਪੁਰ ਆਪਣੇ ਘਰ ਵਾਪਸ ਆਉਣਾ ਪਿਆ। ਮੈਨੂੰ ਕੁਝ ਦਿਨ ਥਕਾਣ ਮਹਿਸੂਸ ਹੋਈ ਪਰ ਕੋਈ ਹੋਰ ਲੱਛਣ ਨਹੀਂ ਸਨ।” ਉਨ੍ਹਾਂ ਦੱਸਿਆ ਕਿ ਉਹ ਇਕ ਸਮੇਂ ਵੀ ਕੋਰੋਨਾ ਬਾਰੇ ਨਹੀਂ ਸੋਚ ਰਹੇ ਸੀ ਸਗੋਂ ਇਹ ਸੋਚ ਰਹੇ ਸੀ ਕਿ ਉਥੇ ਪਹੁੰਚਣ ‘ਚ ਉਨ੍ਹਾਂ ਕਿੰਨੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਕੋਲ ਇਹੀ ਮੌਕਾ ਹੈ। ਉਨ੍ਹਾਂ ਕਿਹਾ ਇਸ ਨਾਲ ਮੇਰੇ ਸਰੀਰ ਨੂੰ ਪ੍ਰੇਰਣਾ ਮਿਲੀ।

ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼

PHOTOPHOTO

ਨੀਰਜ ਚੌਧਰੀ ਦੀ 27 ਮਾਰਚ ਨੂੰ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਪਰ ਉਹ ਅਪ੍ਰੈਲ ‘ਚ ਕਾਠਮਾਂਡੂ ਪਰਤ ਆਏ ਅਤੇ 31 ਮਈ ਨੂੰ ਉਨ੍ਹਾਂ ਐਵਰੈਸਟ ’ਤੇ ਫਤਿਹ ਹਾਸਲ ਕਰ ਲਈ ਸੀ।ਚੌਧਰੀ ਆਈਆਈਟੀ ਦਿੱਲੀ ਦਾ ਧੰਨਵਾਦ ਕਰਨ ਅਤੇ ਪਹਾੜ ਮੁਹਿੰਮ ਲਈ 24 ਲੱਖ ਰੁਪਏ ਦਾ ਚੰਦਾ ਇਕੱਠਾ ਕਰਨ ਵਿਚ ਮਦਦ ਕਰਨ ਲਈ ਸੰਸਥਾ ਦੇ ਸਾਬਕਾ ਵਿਦਿਆਰਥੀ ਸੰਗਠਨ ਦਾ ਧੰਨਵਾਦ ਕਰਨ ਲਈ ਆਈਆਈਟੀ ਦੇ ਝੰਡੇ ਨੂੰ ਆਪਣੇ ਨਾਲ ਲੈ ਗਏ ਸਨ। ਚੌਧਰੀ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਨਮਾਨਿਤ ਕਰਨ ਲਈ ਸ਼ੁੱਕਰਵਾਰ ਨੂੰ ਆਈ.ਆਈ.ਟੀ. ਦਿੱਲੀ ‘ਚ ਸਮਾਰੋਹ ਰੱਖਿਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement