ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਸਪਾ 'ਚ ਅੰਦਰੂਨੀ ਕਲੇਸ਼ ਸਿਖਰਾਂ 'ਤੇ
Published : Jul 12, 2021, 7:01 am IST
Updated : Jul 12, 2021, 7:01 am IST
SHARE ARTICLE
image
image

ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਸਪਾ 'ਚ ਅੰਦਰੂਨੀ ਕਲੇਸ਼ ਸਿਖਰਾਂ 'ਤੇ

ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਤੋਂ ਬਾਅਦ ਕੀ ਹੁਣ ਸਾਬਕਾ ਪ੍ਰਧਾਨ ਕਰੀਮਪੁਰੀ ਦੀ ਵਾਰੀ?

ਲੁਧਿਆਣਾ, 11 ਜੁਲਾਈ (ਪ੍ਰਮੋਦ ਕੌਸ਼ਲ): ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਸਪਾ ਵਿਚ ਅੰਦਰੂਨੀ ਕਲੇਸ਼ ਸਿਖਰਾਂ 'ਤੇ ਪਹੁੰਚਿਆ ਹੋਇਆ ਹੈ | ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਨੂੰ  ਪਹਿਲਾਂ ਹੀ ਪਾਰਟੀ ਤੋਂ ਬਾਹਰ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਤੇ ਮੌਜੂਦਾ ਸਮੇਂ ਵਿਚ ਹਿਮਾਚਲ ਪ੍ਰਦੇਸ਼ 'ਚ ਬਸਪਾ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਵਲੋਂ ਹੈਰਾਨ ਕਰਨ ਵਾਲਾ ਵੱਡਾ ਬਿਆਨ ਦਿਤਾ ਗਿਆ ਹੈ | 
ਉਨ੍ਹਾਂ ਬਸਪਾ ਪੰਜਾਬ ਦੀ ਲੀਡਰਸ਼ਿਪ ਤੇ ਵੀ ਸਵਾਲ ਖੜੇ ਕੀਤੇ ਅਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਬਸਪਾ ਪੰਜਾਬ ਇਕਾਈ ਦੇ ਕੁੱਝ ਆਗੂਆਂ ਵਲੋਂ ਬੇਫਜ਼ੂਲੀ ਗ਼ਲਤ ਬਿਆਨਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ  ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ |
ਉਨ੍ਹਾਂ ਕਿਹਾ ਕਿ ਉਹ ਬਸਪਾ ਦੇ ਸੱਚੇ ਸਿਪਾਹੀ ਹਨ ਅਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸਮਾਜਕ ਪ੍ਰੀਵਰਤਨ ਅਤੇ ਆਰਥਕ ਮੁਕਤੀ ਦੇ ਅੰਦੋਲਨ ਨੂੰ  ਮੰਜ਼ਲ ਤਕ ਪਹੁੰਚਾਉਣ ਲਈ ਭੈਣ ਕੁਮਾਰੀ ਮਾਇਆਵਤੀ , ਕੌਮੀ ਪ੍ਰਧਾਨ ਬਸਪਾ ਦੀ ਅਗਵਾਈ ਵਿਚ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ਼ ਵਿਚ ਕੰਮ ਕਰ ਰਹੇ ਹਨ ਅਤੇ ਕਿਉਂਕਿ ਭੈਣ ਜੀ ਨੇ ਉਨ੍ਹਾਂ ਦੀ ਹਿਮਾਚਲ ਪ੍ਰਦੇਸ਼ ਵਿਚ ਡਿਊਟੀ ਲਗਾਈ ਹੋਈ ਹੈ, ਇਸ ਕਰ ਕੇ ਉਹ ਪੰਜਾਬ ਵਿਚ ਕਦੀ ਵੀ ਦਖ਼ਲਅੰਦਾਜ਼ੀ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਮੇਰੇ ਵਿਰੁਧ ਗਿਣੀ ਮਿਥੀ ਸਾਜ਼ਸ਼ ਤਹਿਤ ਸੋਸ਼ਲ ਮੀਡੀਏ 'ਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਸਮਝੌਤੇ ਸਬੰਧੀ ਕੋਈ ਪਾਰਟੀ ਦਾ ਨੁਕਸਾਨ ਕਰ ਰਹੇ ਹਨ, ਜੋ ਸਰਾਸਰ ਗ਼ਲਤ ਤੇ ਝੂਠਾ ਹੈ ਅਤੇ ਇਹ ਸੱਭ ਉਨ੍ਹਾਂ ਵਿਰੁਧ ਮਾਇਆਵਤੀ ਤੋਂ ਝੂਠ ਬੋਲ ਕੇ ਕਾਰਵਾਈ ਕਰਵਾਉਣ ਦੀ ਰਣਨੀਤੀ ਤਹਿਤ ਬਹੁਜਨ ਸਮਾਜ ਪਾਰਟੀ ਦਾ ਨੁਕਸਾਨ ਕਰਨ ਦੀ ਸਾਜ਼ਸ਼ ਤਹਿਤ ਦੂਜੀਆਂ ਪਾਰਟੀਆਂ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਉਨ੍ਹਾਂ ਦੇ ਘਰ ਕੋਈ ਅਜਿਹੀ ਮੀਟਿੰਗ ਨਹੀਂ ਹੋਈ ਜਿਸ ਨਾਲ ਪਾਰਟੀ ਦਾ ਕੋਈ ਨੁਕਸਾਨ ਹੋਵੇ | 
ਉਨ੍ਹਾਂ ਕੋਲ ਕੁੱਝ ਪੁਰਾਣੇ ਪਾਰਟੀ ਦੇ ਸਾਥੀ ਆਏ ਸਨ ਅਤੇ ਉਨ੍ਹਾਂ ਸਾਥੀਆਂ ਨੇ ਉਨ੍ਹਾਂ ਨੂੰ  ਪੰਜਾਬ ਦੇ ਮਸਲੇ ਸਬੰਧੀ ਭੈਣ ਜੀ ਨਾਲ ਗੱਲ ਕਰਨ ਲਈ ਕਿਹਾ ਸੀ ਕਿ ਪੰਜਾਬ ਵਿਚ ਸਮਝੌਤੇ ਵਿਚ ਸੀਟਾਂ ਦੀ ਵੰਡ ਸਹੀ ਨਹੀਂ ਹੋਈ ਸਾਰੀਆਂ ਜਿੱਤਣ ਵਾਲੀਆਂ ਸੀਟਾਂ ਅਕਾਲੀ ਦਲ ਨੂੰ  ਛੱਡ ਦਿਤੀਆਂ ਗਈਆਂ ਹਨ ਅਤੇ ਜ਼ਿਆਦਾਤਰ ਹਾਰਨ ਵਾਲੀਆਂ ਬਸਪਾ ਖਾਤੇ ਵਿਚ ਹਨ, ਜਿਸ ਨਾਲ ਸਾਹਿਬ ਕਾਂਸੀ ਰਾਮ ਜੀ ਦੇ ਅੰਦੋਲਨ ਦਾ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਜਿਹੜੇ ਸਾਥੀ ਉਨ੍ਹਾਂ ਨੂੰ  ਮਿਲੇ, ਉਹੀ ਬਸਪਾ ਪੰਜਾਬ ਦੇ ਇਨ੍ਹਾਂ ਆਗੂਆਂ ਨੂੰ  ਵੀ ਮਿਲੇ, ਫਿਰ ਉਨ੍ਹਾਂ (ਕਰੀਮਪੁਰੀ) ਵਿਰੁਧ ਮੀਡੀਏ ਵਿਚ ਗ਼ਲਤ ਤੇ ਭੰਡੀ ਪ੍ਰਚਾਰ ਕਿਉਂ? ਕਰੀਮਪੁਰੀ ਨੇ ਕਿਹਾ ਜਿਹੜੇ ਆਗੂ ਮੀਡੀਆ ਵਿਚ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਮੀਟਿੰਗ ਦੀਆਂ ਫ਼ੋਟੋਆਂ ਹਨ ਤੇ ਉਹ ਭੈਣ ਜੀ ਅੱਗੇ ਰੱਖ ਕੇ ਐਕਸ਼ਨ ਕਰਵਾਉਣਗੇ, ਇਹ ਪਾਰਟੀ ਨੂੰ  ਇਕਮੁਠ ਨਾ ਰੱਖ ਸਕਣ ਤੇ ਬਿਖੇਰਨ ਵਾਲਾ ਰਵਈਆ ਹੈ | ਉਨ੍ਹਾਂ ਉਕਤ ਆਗੂਆਂ ਨੂੰ  ਸਖ਼ਤ ਸ਼ਬਦਾਂ ਵਿਚ ਸਾਵਧਾਨ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਘਟੀਆ ਤੇ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਤਾਂ ਜੋ ਪਾਰਟੀ ਨੂੰ  ਨੁਕਸਾਨ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਗ਼ਲਤ ਬਿਆਨਬਾਜ਼ੀ ਕਰਨ ਵਾਲੇ ਨਾ ਸੁਧਰੇ ਤਾਂ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement