
ਮਿਰਨਾਲ ਗਰਗ ਨੇ 300 ਵਿਚੋਂ 300 ਅੰਕ ਪ੍ਰਾਪਤ ਕੀਤੇ ਹਨ
ਬਠਿੰਡਾ - ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਜੁਆਇੰਟ ਐਟ੍ਰੇਂਸ ਐਗਜਾਮਿਨੇਸ਼ਨ (ਜੀਏਏ) 2022 ਦੇ ਬੀਤੇ ਕੱਲ੍ਹ ਨਤੀਜੇ ਐਲਾਨੇ ਗਏ ਹਨ। ਨਤੀਜਿਆਂ ਮੁਤਾਬਿਕ ਬਠਿੰਡਾ ਦਾ ਵਿਦਿਆਰਥੀ ਮਿਰਨਾਲ ਗਰਗ ਦੇਸ਼ ਭਰ ਦੇ ਉਨ੍ਹਾਂ 14 ਵਿਦਿਆਰਥੀਆਂ ਵਿਚੋਂ ਦੇਸ਼ ਭਰ ’ਚੋਂ ਪਹਿਲੇ ਸਥਾਨ ’ਤੇ ਰਿਹਾ ਹੈ ਜਿਨ੍ਹਾਂ ਨੇ 300 ’ਚੋਂ 300 ਅੰਕ ਪ੍ਰਾਪਤ ਕੀਤੇ ਹਨ।
Mrinal Garg
ਨਤੀਜਿਆਂ ਮੁਤਾਬਿਕ ਮਿਰਨਾਲ ਚੰਡੀਗੜ੍ਹ ਵਿਖੇ ਸ਼੍ਰੀ ਚੈਤਨਿਆ ਤੋਂ ਕੋਚਿੰਗ ਪ੍ਰਾਪਤ ਕਰ ਰਿਹਾ ਹੈ। ਮਿਰਨਾਲ ਦੇ ਪਿਤਾ ਵਪਾਰੀ ਹਨ ਜਦਕਿ ਮਾਂ ਘਰੇਲੂ ਹੈ। ਅੱਠਵੀਂ ਜਮਾਤ ਤੋਂ ਹੀ ਮਿਰਨਾਲ ਨੇ ਫਿਜਿਕਸ, ਕੈਮਿਸਟ੍ਰੀ ਅਤੇ ਮੈਥ ਵਿਚ ਰੁਚੀ ਦਿਖਾਉਂਦੇ ਹੋਏ ਚੰਡੀਗੜ੍ਹ ਵਿਖੇ ਸ਼੍ਰੀ ਚੈਤਨਿਆ ਵੱਲ੍ਹ ਰੁਖ ਕੀਤਾ। ਮ੍ਰਿਨਾਲ ਦਾ ਟੀਚਾ ਹੁਣ ਆਈਆਈਟੀ ਮੁੰਬਈ ਵਿਚ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੀ ਸਿੱਖਿਆ ਲੈਣਾ ਹੈ। ਮਿਰਨਾਲ, ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਅਤੇ ਨੈਸ਼ਨਲ ਟੈਲੇਂਟ ਸਰਚ ਐਗਜਾਮਿਨੇਸ਼ਨ ਦਾ ਸਕਾਲਰ ਹੈ ਅਤੇ ਨਾਲ ਹੀ ਇੰਡਿਆ ਉਲੰਪੀਆਡ ਵਿਚ ਕੈਮੇਸਟ੍ਰੀ, ਫਿਜਿਕਸ ਅਤੇ ਮੈਥ ਕੁਆਲੀਫਾਈਡ ਅਤੇ ਇੰਟਰਨੈਸ਼ਨਲ ਮੈਥੇਮੇਟਿਕਲ ਉਲੰਪਿਆਡ 2020 ਦਾ ਕੁਆਲੀਫਾਈਡ ਰਹਿ ਚੁੱਕਿਆ ਹੈ।
Mrinal Garg
ਮ੍ਰਿਨਾਲ ਦਿਨ ਵਿਚ 14 ਘੰਟੇ ਪੜ੍ਹਾਈ ਕਰਦਾ ਸੀ ਉਹ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ ਦੇ ਨਾਲ-ਨਾਲ ਸ਼੍ਰੀ ਚੈਤਨਿਆ ਦੇ ਅਧਿਆਪਕਾਂ ਨੂੰ ਆਪਣਾ ਆਦਰਸ਼ ਮੰਨਦਾ ਹੈ, ਜਿਨ੍ਹਾਂ ਨੇ ਅੱਠਵੀ ਜਮਾਤ ਤੋਂ ਹੀ ਉਸ ਨੂੰ ਇਸ ਖੇਤਰ ਵੱਲ ਉਤਸ਼ਾਹਿਤ ਕੀਤਾ। ਮਿਰਨਾਲ ਗਰਗ ਤੋਂ ਇਲਾਵਾ ਸ਼੍ਰੀ ਚੈਤਨਿਆ ਵਿੱਚ ਪੜਨ ਵਾਲੇ 15 ਹੋਰ ਵਿਦਿਆਰਥੀਆਂ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਜਿੰਨ੍ਹਾਂ ਵਿੱਚ ਨਿਵੇਸ਼ ਅਗਰਵਾਲ ਨੇ ਫਿਜਿਕਸ ਅਤੇ ਹਿਸਾਬ ’ਚੋਂ 100-100, ਯਗਿਆ ਗੋਇਲ ਅਤੇ ਅਨਿਮੇਸ਼ ਮਦਾਨ ਨੇ ਫਿਜਿਕਸ ਵਿੱਚ 100 ਅਤੇ ਮੁਹੰਮਦ ਇਸ਼ਰਾਫੁਲ ਨੇ ਹਿਸਾਬ ’ਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਮਿ੍ਰਨਾਲ ਗਰਗ ਦੀ ਇਸ ਪ੍ਰਾਪਤੀ ’ਤੇ ਸ੍ਰੀ ਚੈਤਨਿਆ ਕੋਚਿੰਗ ਸੈਂਟਰ ਦੇ ਡਾਇਰੈਕਟਰ ਮਿ੍ਰਨਾਲ ਸਿੰਘ ਨੇ ਵਿਦਿਆਰਥੀ ਮਿ੍ਰਨਾਲ ਗਰਗ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।