ਗਰੁੱਪ-ਡੀ ਨੌਕਰੀ: 13 ਹਜ਼ਾਰ ਅਸਾਮੀਆਂ ਲਈ 3.84 ਲੱਖ ਅਰਜ਼ੀਆਂ, 2 ਲੱਖ ਨੌਜਵਾਨਾਂ ਨੇ 4 ਵਾਰ ਭਰੇ ਫਾਰਮ 
Published : Jul 12, 2023, 7:42 am IST
Updated : Jul 12, 2023, 7:42 am IST
SHARE ARTICLE
JOb
JOb

ਐਚਐਸਐਸਸੀ ਦੇ ਚੇਅਰਮੈਨ ਭੋਪਾਲ ਸਿੰਘ ਖੱਦਰੀ ਨੇ ਕਿਹਾ ਕਿ ਉਨ੍ਹਾਂ ਵਿਚ 2 ਤੋਂ 2.5 ਲੱਖ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਇੱਕ ਤੋਂ ਚਾਰ ਵਾਰ ਰਜਿਸਟਰੇਸ਼ਨ ਕਰਵਾਈ ਹੈ।

 

ਹਰਿਆਣਾ - ਹਰਿਆਣਾ ਦੇ ਨੌਜਵਾਨਾਂ ਨੂੰ ਗਰੁੱਪ-ਡੀ ਦੀਆਂ ਨੌਕਰੀਆਂ ਲਈ ਬਹੁਤ ਸੰਘਰਸ਼ ਕਰਨਾ ਪਏਗਾ, ਕਿਉਂਕਿ 13,000 ਗਰੁੱਪ-ਡੀ ਦੀਆਂ ਅਸਾਮੀਆਂ ਲਈ ਲਗਭਗ 11.50 ਉਮੀਦਵਾਰ ਲਾਈਨ ਵਿਚ ਹਨ। ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੁਆਰਾ ਖੋਲ੍ਹੇ ਗਏ ਪੋਰਟਲ 'ਤੇ ਲਗਭਗ 13.84 ਲੱਖ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਐਚਐਸਐਸਸੀ ਦੇ ਚੇਅਰਮੈਨ ਭੋਪਾਲ ਸਿੰਘ ਖੱਦਰੀ ਨੇ ਕਿਹਾ ਕਿ ਉਨ੍ਹਾਂ ਵਿਚ 2 ਤੋਂ 2.5 ਲੱਖ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਇੱਕ ਤੋਂ ਚਾਰ ਵਾਰ ਰਜਿਸਟਰੇਸ਼ਨ ਕਰਵਾਈ ਹੈ। ਕਮਿਸ਼ਨ ਮੁਤਾਬਕ ਕੁੱਲ ਅਰਜ਼ੀਆਂ ਲਗਭਗ 11.50 ਲੱਖ ਹੋਣਗੀਆਂ। ਇਸ ਤਰ੍ਹਾਂ 13,000 ਪੋਸਟਾਂ ਵਿਚੋਂ ਹਰੇਕ ਲਈ 88 ਨੌਜਵਾਨ ਲਾਈਨ ਵਿਚ ਹੋਣਗੇ। ਇਸ ਦੇ ਲਈ ਸਤੰਬਰ ਵਿਚ ਸੀਈਟੀ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।  

ਕਮਿਸ਼ਨ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਪੱਤਰ ਲਿਖਿਆ ਹੈ। ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਕੋਈ ਸਕ੍ਰੀਨਿੰਗ ਟੈਸਟ ਨਹੀਂ ਹੋਵੇਗਾ। ਬਹੁਤ ਸਾਰੇ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੇ ਪਹਿਲਾਂ ਫਾਰਮ ਭਰਦਿਆਂ ਇਹ ਲਿਖ ਦਿੱਤਾ ਹੈ ਕਿ ਉਨ੍ਹਾਂ ਦੇ ਘਰ ਕੋਈ ਸਰਕਾਰੀ ਨੌਕਰੀ ਨਹੀਂ ਹੈ। ਫਿਰ ਇੱਕ ਹੋਰ ਫਾਰਮ ਭਰਿਆ ਗਿਆ, ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਘਰ ਵਿਚ ਨੌਕਰੀ ਹੈ। 

ਕਈ ਨੌਜਵਾਨਾਂ ਨੇ ਇੱਕ ਤੋਂ ਚਾਰ ਫਾਰਮ ਭਰੇ ਹਨ। ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਪਹਿਲਾਂ ਜਨਮ ਮਿਤੀ ਗਲਤ ਭਰੀ, ਫਿਰ ਸਹੀ ਭਰੀ, ਕਈਆਂ ਨੇ ਤੀਜੀ ਵਾਰ ਜਨਮ ਮਿਤੀ ਭਰ ਦਿੱਤੀ। ਕਮਿਸ਼ਨ ਵੱਲੋਂ ਅਜਿਹੇ ਨੌਜਵਾਨਾਂ ਦੇ ਆਖਰੀ ਭਰੇ ਫਾਰਮ ਹੀ ਸਵੀਕਾਰ ਕੀਤੇ ਜਾਣਗੇ। 

 

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement