
ਬੀ.ਏ ਅਤੇ ਬੀ.ਐਡ ਵਿਚ ਦਾਖਲਾ ਲੈਣ ਲਈ 14 ਤਰੀਕ ਨੂੰ ਹੋਣ ਵਾਲੀ ਇਹ ਪ੍ਰੀਖਿਆ 100 ਨੰਬਰ ਦੀ ਸੀ
ਚੰਡੀਗੜ੍ਹ : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸਥਿਤ ਇੰਸਟੀਚਿਊਟ ਆਫ ਐਜੂਕੇਸ਼ਨਲ ਟੈਕਨਾਲੋਜੀ ਐਂਡ ਵੋਕੇਸ਼ਨਲ ਐਜੂਕੇਸ਼ਨ ਨੇ ਬੀਏ ਅਤੇ ਬੀਐੱਡ ਲਈ 14 ਤਰੀਕ ਨੂੰ ਹੋਣ ਵਾਲੀ ਦਾਖਲਾ ਪ੍ਰੀਖਿਆ ਰੱਦ ਕਰ ਦਿੱਤੀ ਹੈ। ਵਿਭਾਗ ਨੇ ਅਜੇ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਦਾਖਲੇ, ਪ੍ਰੀਖਿਆ ਜਾਂ ਫੀਸਾਂ ਦੀ ਅਦਾਇਗੀ ਲਈ ਤੈਅ ਕੀਤੀਆਂ ਤਰੀਕਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਬੀ.ਏ ਅਤੇ ਬੀ.ਐਡ ਵਿਚ ਦਾਖਲਾ ਲੈਣ ਲਈ 14 ਤਰੀਕ ਨੂੰ ਹੋਣ ਵਾਲੀ ਇਹ ਪ੍ਰੀਖਿਆ 100 ਨੰਬਰ ਦੀ ਸੀ। ਇਸ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਹੀ ਕੋਰਸ ਵਿਚ ਦਾਖਲਾ ਹੋਣਾ ਹੈ। ਕੋਰਸ ਵਿਚ ਕੁਲ 50 ਸੀਟਾਂ ਉਪਲੱਬਧ ਹਨ।
B.A./B.com ਅਤੇ L.L.B. 5 ਸਾਲਾਂ ਦੇ ਕੋਰਸ ਲਈ ਕਾਉਂਸਲਿੰਗ ਦੀਆਂ ਸੋਧੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਯੂਨੀਵਰਸਿਟੀ ਕੈਂਪਸ ਅਤੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਖੇਤਰੀ ਕੇਂਦਰ ਵਿੱਚ ਦਾਖ਼ਲੇ ਲਈ ਕਾਊਂਸਲਿੰਗ ਕੀਤੀ ਜਾਵੇਗੀ। ਇਹ ਕਾਊਂਸਲਿੰਗ 17 ਜੁਲਾਈ ਤੋਂ 19 ਜੁਲਾਈ ਤੱਕ ਹੋਵੇਗੀ।