
ਨੌਜੁਆਨ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਬਰਨਾਲਾ : ਪੰਜਾਬ ਦੇ ਬਰਨਾਲਾ ਸ਼ਹਿਰ ਦੇ ਪਿੰਡ ਧੂਰਕੋਟ ਵਿਚ ਟਰੈਕਟਰ-ਲੋਡਰ ਪਲਟਣ ਕਾਰਨ ਇੱਕ ਨੌਜੁਆਨ ਲੋਡਰ ਡਰਾਈਵਰ ਦੀ ਮੌਤ ਹੋ ਗਈ। ਦੂਜੇ ਪਾਸੇ ਅਚਾਨਕ ਹੋਏ ਹਾਦਸੇ ਵਿਚ ਨੌਜੁਆਨ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਪੁੱਤਰ ਬਲਦੇਵ ਸਿੰਘ ਆਪਣੇ ਟਰੈਕਟਰ ਲੋਡਰ ਵਿਚ ਗੋਬਰ ਭਰਦਾ ਸੀ। ਅੱਜ ਜਦੋਂ ਹਰਮਨ ਸਿੰਘ ਪਿੰਡ ਦੇ ਕਿਸਾਨ ਨਿਰਮਲ ਸਿੰਘ ਦੇ ਘਰ ਤੋਂ ਟਰਾਲੀ ਭਰ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਟਰੈਕਟਰ ਕੰਧ ਨਾਲ ਟਕਰਾ ਗਿਆ।
ਕੰਧ ਦੇ ਦੂਜੇ ਪਾਸੇ ਜ਼ਮੀਨ ਨੀਵੀਂ ਹੋਣ ਕਾਰਨ ਕੰਧ ਢਹਿ ਗਈ ਅਤੇ ਟਰੈਕਟਰ ਕੰਧ ਦੇ ਉਪਰੋਂ ਨੀਵੀਂ ਜ਼ਮੀਨ ਵਿਚ ਪਲਟ ਗਿਆ। ਪਲਟੇ ਹੋਏ ਲੋਡਰ ਨੂੰ ਸਿੱਧਾ ਕਰਨ ਲਈ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਪੁੱਜੇ ਪਰ ਜਦੋਂ ਤੱਕ ਨੌਜੁਆਨ ਨੂੰ ਲੋਡਰ 'ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।