3 ਦਿਨ ਪਹਿਲਾਂ ਮੁੱਲਾਂਪੁਰ ਤੋਂ ਮਨਾਲੀ ਗਏ ਨੌਜੁਆਨ ਸੁਰੱਖਿਅਤ

By : KOMALJEET

Published : Jul 12, 2023, 5:48 pm IST
Updated : Jul 12, 2023, 5:48 pm IST
SHARE ARTICLE
punjabi news
punjabi news

ਮਨੀਕਰਨ ਸਾਹਿਬ ਤੋਂ ਲਾਪਤਾ ਹੋਏ ਨੌਜੁਆਨਾਂ ਦਾ ਪ੍ਰਵਾਰਾਂ ਨਾਲ ਹੋਇਆ ਰਾਬਤਾ

ਕੈਪਟਨ ਸੰਦੀਪ ਸਿੰਘ ਸੰਧੂ ਨੇ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ : ਲੁਧਿਆਣਾ ਦੇ ਮੁੱਲਾਂਪੁਰ ਤੋਂ ਤਿੰਨ ਦਿਨ ਪਹਿਲਾਂ ਹਿਮਾਚਲ ਘੁੰਮਣ ਗਏ ਪੰਜ ਨੌਜੁਆਨ ਲਾਪਤਾ ਹੋ ਗਏ ਸਨ ਪਰ ਹੁਣ ਰਾਹਤ ਦੀ ਖ਼ਬਰ ਹੈ ਕਿ ਸਾਰੇ ਸੁਰੱਖਿਅਤ ਹਨ। ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਨ੍ਹਾਂ ਪੰਜਾਂ ਨੌਜੁਆਨਾਂ ਦਾ ਅਪਣੇ ਪ੍ਰਵਾਰਾਂ ਨਾਲ ਰਾਬਤਾ ਵੀ ਹੋ ਗਿਆ ਹੈ।

ਇਹ ਵੀ ਪੜ੍ਹੋ: ਬਾਲਾਸੋਰ ਰੇਲ ਹਾਦਸਾ: ਸੱਤ ਰੇਲਵੇ ਮੁਲਾਜ਼ਮ ਮੁਅੱਤਲ 

ਉਨ੍ਹਾਂ ਦਸਿਆ ਕਿ ਪੰਜੇ ਨੌਜੁਆਨ ਠੀਕ ਹਨ ਅਤੇ ਅਪਣੇ ਘਰ ਵਾਪਸ ਆ ਰਹੇ ਹਨ। ਦੱਸ ਦੇਈਏ ਗੁਰਪ੍ਰੀਤ ਸਿੰਘ, ਮਨੀ, ਰੌਬਿਨ, ਰਾਜਾ ਅਤੇ ਸ਼ੁਭਮ ਹਿਮਾਚਲ ਵਿਖੇ ਘੁੰਮਣ ਲਈ ਗਏ ਸਨ ਅਤੇ ਮਨੀਕਰਨ ਸਾਹਿਬ ਤੋਂ ਲਾਪਤਾ ਹੋ ਗਏ ਸਨ। ਦਸਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਪ੍ਰਵਾਰ ਨਾਲੋਂ ਸੰਪਰਕ ਟੁੱਟ ਗਿਆ ਹੈ। ਜਿਸ 'ਤੇ ਕੈਪਟਨ ਸੰਧੂ ਵਲੋਂ ਹਿਮਾਚਲ ਪ੍ਰਸ਼ਾਸਨ ਅਤੇ ਡੀ.ਜੀ.ਪੀ. ਨਾਲ ਰਾਬਤਾ ਕਰ ਕੇ ਨੌਜੁਆਨਾਂ ਦੀ ਸੁਰੱਖਿਅਤ ਵਾਪਸੀ ਲਈ ਕਿਹਾ ਸੀ।

ਬੀਤੇ ਦਿਨਾਂ ਤੋਂ ਮੌਸਮ ਦੇ ਮੌਜੂਦਾ ਹਾਲਤ ਦੇ ਮੱਦੇਨਜ਼ਰ ਕੈਪਟਨ ਸੰਦੀਪ ਸੰਧੂ ਵਲੋਂ ਮੋਬਾਈਲ ਨੰਬਰ  82733-17000 ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲਾਤ ਸੁਧਰਨ ਤਕ ਪਹਾੜੀ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement