ਪੌਂਗ ਡੈਮ ਵਿਚੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਥਿਤੀ ਕਾਬੂ ਹੇਠ 

By : KOMALJEET

Published : Jul 12, 2023, 6:15 pm IST
Updated : Jul 12, 2023, 6:15 pm IST
SHARE ARTICLE
punjab news
punjab news

ਅਫ਼ਵਾਹਾਂ ਤੋਂ ਬਚਣ ਦੀ ਅਪੀਲ 

ਪਠਾਨਕੋਟ : ਪਿਛਲੇ ਦਿਨੀਂ ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਨ ਪੰਜਾਬ ਤੇ ਹਰਿਆਣਾ ਵਿਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਡੈਮਾ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਖੜਾ ਡੈਮ ਤੇ ਪੌਂਗ ਡੈਮ ਦਾ ਪਾਣੀ ਛੱਡਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਪੌਂਗ ਡੈਮ ਦੇ ਡਿਪਟੀ ਚੀਫ ਇਜੀਨੀਅਰ ਏ.ਬੀ. ਭਾਰਦਵਾਜ ਨੇ ਇਨ੍ਹਾਂ ਦਾ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

ਉਨ੍ਹਾਂ ਸਪਸ਼ਟ ਕੀਤਾ ਹੈ ਕਿ ਭਵਿੱਖ ਵਿਚ ਪੌਂਗ ਡੈਮ ਵਿਚੋਂ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ।ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦਸਿਆ ਕਿ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵਿਚ ਪਾਣੀ ਦਾ ਪੱਧਰ 1360.6 ਫੁੱਟ ਹੈ ਤੇ ਪੌਂਗ ਡੈਮ ਦੀ ਸਮਰੱਥਾ 1410 ਹੈ ਪਰ ਪੌਂਗ ਡੈਮ ਵਲੋਂ 1390 ਤਕ ਹੀ ਪਾਣੀ ਸਟੋਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ: 3 ਦਿਨ ਪਹਿਲਾਂ ਮੁੱਲਾਂਪੁਰ ਤੋਂ ਮਨਾਲੀ ਗਏ ਨੌਜੁਆਨ ਸੁਰੱਖਿਅਤ

ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਅਜੇ ਤਕ ਪੌਂਗ ਡੈਮ ਦੀ ਝੀਲ  55 ਫ਼ੀ ਸਦੀ ਹੀ ਭਰੀ ਹੈ ਆਜੇ ਤਕ 45 ਫ਼ੀ ਸਦੀ ਸਮਰੱਥਾ ਅਜੇ ਬਾਕੀ ਹੈ। ਇਸ ਲਈ ਅਜਿਹੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇ ਕਿਉਂਕਿ ਹਿਮਾਚਲ ਵਿਚ ਬਾਰਸ਼ ਰੁਕ ਚੁੱਕੀ ਹੈ ਤੇ ਨਦੀ ਵਿਚ ਪਾਣੀ ਦਾ ਆਉਣਾ ਵੀ ਘਟ ਗਿਆ ਹੈ।

ਇਸ ਲਈ ਬੋਰਡ ਨੂੰ ਲਗਦਾ ਹੈ ਕਿ ਕੁੱਝ ਸਮਾਂ ਇੰਤਜ਼ਾਰ ਕੀਤਾ ਜਾ ਸਕਦਾ ਹੈ। ਜੇਕਰ ਕੋਈ ਜ਼ਰੂਰਤ ਹੋਈ ਤਾਂ ਭਵਿੱਖ ਵਿਚ ਪਾਣੀ ਛੱਡਿਆ ਜਾ ਸਕਦਾ ਹੈ ਪਰ ਅਜੇ ਅਜਿਹੀ ਕੋਈ ਨੌਬਤ ਨਹੀਂ ਆਈ ਕਿ ਪਾਣੀ ਛੱਡਿਆ ਜਾ ਸਕੇ ਉਨ੍ਹਾਂ ਅਪੀਲ ਕੀਤੀ ਕਿ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ ਅਤੇ ਲੋਕਾਂ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement