
ਹੋਟਲ 'ਚ ਹੰਗਾਮਾ ਹੁੰਦਾ ਦੇਖ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੇ-ਲੜਕੀ ਨੂੰ ਛੁਡਵਾ ਕੇ ਥਾਣੇ ਲੈ ਗਈ
Amritsar News : ਅੰਮ੍ਰਿਤਸਰ 'ਚ ਇਕ ਨੌਜਵਾਨ ਆਪਣੀ ਪਤਨੀ ਨੂੰ ਛੱਡ ਕੇ ਪ੍ਰੇਮਿਕਾ ਨਾਲ ਭੱਜ ਗਿਆ। ਦੋ ਮਹੀਨੇ ਪਹਿਲਾਂ ਫਰਾਰ ਹੋਏ ਜੋੜੇ ਨੂੰ ਪਤਨੀ ਦੇ ਪਰਿਵਾਰ ਵਾਲਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ 'ਚ ਫੜ ਲਿਆ। ਜਿਸ ਤੋਂ ਬਾਅਦ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹੋਟਲ 'ਚ ਹੰਗਾਮਾ ਹੁੰਦਾ ਦੇਖ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੇ-ਲੜਕੀ ਨੂੰ ਛੁਡਵਾ ਕੇ ਥਾਣੇ ਲੈ ਗਈ।
ਥਾਣਾ ਬੀ ਡਿਵੀਜ਼ਨ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਹੋਟਲ ਵਿੱਚ ਹੰਗਾਮਾ ਹੋਣ ਦੀ ਸੂਚਨਾ ਤੋਂ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲੜਕੇ-ਲੜਕੀ ਨੂੰ ਥਾਣੇ ਲਿਆਂਦਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਦਾ ਕਰੀਬ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਦੋ ਮਹੀਨੇ ਪਹਿਲਾਂ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਲੜਕੀ ਨਾਲ ਕੋਰਟ ਮੈਰਿਜ ਕਰਵਾ ਲਈ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ ਭਿੱਖੀਵਿੰਡ ਵਿਖੇ ਹੋਇਆ ਸੀ। ਦੋ ਮਹੀਨੇ ਪਹਿਲਾਂ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਸੀ। ਪਰਿਵਾਰ ਦੋ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਿਹਾ ਸੀ। ਅੱਜ ਪਤਾ ਲੱਗਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ ਵਿਚ ਠਹਿਰਿਆ ਹੋਇਆ ਹੈ। ਨੌਜਵਾਨ ਅਤੇ ਲੜਕੀ ਦੋਵੇਂ ਅੱਜ ਹੋਟਲ ਤੋਂ ਫੜੇ ਗਏ ਪਰ ਪੁਲੀਸ ਨਾ ਤਾਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਛੱਡ ਰਹੀ ਹੈ।
ਥਾਣੇ ਦੇ ਬਾਹਰ ਹੋਇਆ ਹੰਗਾਮਾ
ਪਰਿਵਾਰ ਵਾਲਿਆਂ ਨੇ ਲੜਕੇ-ਲੜਕੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਥਾਣੇ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਪੁਲਸ ਲੜਕੇ-ਲੜਕੀ ਖਿਲਾਫ ਕਾਰਵਾਈ ਨਹੀਂ ਕਰ ਰਹੀ।