Fazilka News : ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ ਨੇੜਿਓਂ ਫੜਿਆ ਗਿਆ ਇੱਕ ਸ਼ੱਕੀ ਵਿਅਕਤੀ, BSF ਨੇ ਕੀਤਾ ਪੁਲਿਸ ਹਵਾਲੇ
Published : Jul 12, 2024, 1:12 pm IST
Updated : Jul 12, 2024, 1:12 pm IST
SHARE ARTICLE
 Fazilka
Fazilka

ਗ੍ਰਿਫਤਾਰ ਕੀਤਾ ਵਿਅਕਤੀ ਝੋਨੇ ਦੀ ਲੁਆਈ ਲਈ ਇਧਰ ਆਇਆ ਸੀ

Fazilka News : ਫਾਜ਼ਿਲਕਾ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਕ ਵਿਅਕਤੀ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਸ਼ੱਕੀ ਹਾਲਾਤਾਂ 'ਚ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ,ਜੋ ਝੋਨੇ ਦੀ ਲੁਆਈ ਲਈ ਇਧਰ ਆਇਆ ਸੀ ਅਤੇ ਉਸ ਨੂੰ ਬੀਐੱਸਐੱਫ ਨੇ ਸ਼ੱਕੀ ਹਾਲਾਤਾਂ 'ਚ ਫੜ ਲਿਆ।

ਜਾਣਕਾਰੀ ਦਿੰਦਿਆਂ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇ. ਐੱਨ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਰਾਤ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਾਓਪੀ ਖਾਨਪੁਰ ਦੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਨੇੜਿਓਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ 'ਚ ਫੜਿਆ ਗਿਆ ਹੈ। ਫੜਿਆ ਗਿਆ ਵਿਅਕਤੀ ਆਪਣਾ ਨਾਂ ਸਾਜਿਦ ਅਲੀ ਪੁੱਤਰ ਆਲਮਦੀਨ ਨਿਵਾਸੀ ਖੁਰਗਾਨ, ਜ਼ਿਲ੍ਹਾ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਦੱਸ ਰਿਹਾ ਹੈ।

ਝੋਨਾ ਲਾਉਣ ਆਇਆ ਸੀ

ਮੁਲਜ਼ਮ ਦਾ ਕਹਿਣਾ ਹੈ ਕਿ ਉਹ ਇੱਥੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੇ ਇੱਕ ਗਰੁੱਪ ਵਿੱਚ ਆਇਆ ਸੀ, ਜਿਸ ਬਾਰੇ ਬੀਐਸਐਫ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਰਾਤ ਨੂੰ ਇੱਥੇ ਕੀ ਕਰ ਰਿਹਾ ਸੀ ਜਦਕਿ ਬੀਐਸਐਫ ਅਧਿਕਾਰੀ ਅਨੁਸਾਰ ਫੜੇ ਗਏ ਵਿਅਕਤੀ ਨੂੰ ਥਾਣਾ ਖੁਈਖੇੜਾ ਦੀ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ।

 

 
 

Location: India, Punjab

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement