ਨਨ ਦਾ ਇਲਜ਼ਾਮ - 14 ਵਾਰ ਕੀਤਾ ਪਾਦਰੀ ਨੇ ਜਿਨਸੀ ਸ਼ੋਸ਼ਣ, ਕੇਰਲ ਪੁਲਿਸ ਪਹੁੰਚੀ ਜਲੰਧਰ 
Published : Aug 12, 2018, 2:52 pm IST
Updated : Aug 12, 2018, 2:52 pm IST
SHARE ARTICLE
Kerala police reaches Jalandhar
Kerala police reaches Jalandhar

ਰੋਮਨ ਕੈਥੋਲੀਕ ਗਿਰਜਾ ਘਰ ਦੇ ਪਾਦਰੀ ਵਲੋਂ ਇਕ ਨਨ ਦੇ ਨਾਲ ਕਥਿਤ ਤੌਰ 'ਤੇ ਯੋਨ ਸ਼ੋਸ਼ਨ ਦੇ ਮਾਮਲੇ ਦੀ ਜਾਂਚ ਵਿਚ ਜੁਟੀ ਕੇਰਲ ਪੁਲਿਸ ਦੀ ਇਕ ਟੀਮ ਸ਼ੁਕਰਵਾਰ ਨੂੰ ਜਲੰਧਰ...

ਜਲੰਧਰ : ਰੋਮਨ ਕੈਥੋਲੀਕ ਗਿਰਜਾ ਘਰ ਦੇ ਪਾਦਰੀ ਵਲੋਂ ਇਕ ਨਨ ਦੇ ਨਾਲ ਕਥਿਤ ਤੌਰ 'ਤੇ ਯੋਨ ਸ਼ੋਸ਼ਨ ਦੇ ਮਾਮਲੇ ਦੀ ਜਾਂਚ ਵਿਚ ਜੁਟੀ ਕੇਰਲ ਪੁਲਿਸ ਦੀ ਇਕ ਟੀਮ ਸ਼ੁਕਰਵਾਰ ਨੂੰ ਜਲੰਧਰ ਪਹੁੰਚੀ। ਨਨ ਦਾ ਇਲਜ਼ਾਮ ਹੈ ਕਿ ਪਾਦਰੀ ਨੇ ਹੁਣ 14 ਵਾਰ ਯੋਨ ਸ਼ੋਸ਼ਣ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਨੇ ਪਾਦਰੀ ਤੋਂ ਘਟਿਆਂ ਤੱਕ ਪੁੱਛਗਿਛ ਕੀਤੀ ਪਰ ਹੁਣੇ ਪੁਲਿਸ ਦੇ ਅਧਿਕਾਰੀ ਖੁੱਲ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਇਸ ਮਾਮਲੇ ਦੇ ਬਾਰੇ ਵਿਚ ਜਾਣਨ ਲਈ ਜਿੱਥੇ ਆਮ ਲੋਕ ਵੀ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ, ਉਥੇ ਹੀ ਮੀਡੀਆ ਵੀ ਗਿਰਜਾ ਘਰ ਦੇ ਬਾਹਰ ਇਕਠੀ ਹੋਈ ਪਈ ਹੈ। 

Kerala police reaches JalandharKerala police reaches Jalandhar

ਮਿਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਸਥਿਤ ਰੋਮਨ ਕੈਥੋਲੀਕ ਗਿਰਜਾ ਘਰ ਦੇ ਪਾਦਰੀ 'ਤੇ ਇਕ ਨਨ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ, ਜੋ ਕੇਰਲ ਦੀ ਰਹਿਣ ਵਾਲੀ ਹੈ ਅਤੇ ਬੀਤੇ ਦਿਨੀਂ ਇਸ ਗਿਰਜਾ ਘਰ  ਦੇ ਮੁਤਬਾਕ ਇਕ ਸੰਸਥਾ ਵਿਚ ਕੰਮ ਕਰ ਰਹੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵੀਰਵਾਰ ਸ਼ਾਮ ਨੂੰ ਹੀ ਜਲੰਧਰ ਪਹੁੰਚ ਗਈ ਸੀ ਪਰ ਪਾਦਰੀ ਫਰੈਂਕੋ ਮੁਲੱਕਲ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਗਏ ਹੋਏ ਸਨ।  ਸ਼ੁਕਰਵਾਰ ਨੂੰ ਸਵੇਰੇ ਜਿਵੇਂ ਪਾਦਰੀ ਜਲੰਧਰ ਪਰਤਿਆ, ਲੋਕਲ ਅਤੇ ਕੇਰਲ ਪੁਲਿਸ ਦੀ ਟੀਮ ਨੇ ਉਸ ਨੂੰ ਪੁੱਛਗਿਛ ਸ਼ੁਰੂ ਕਰ ਦਿਤੀ।

Kerala police reaches JalandharKerala police reaches Jalandhar

ਡੀਸੀਪੀ ਗੁਰਮੀਤ ਸਿੰਘ, ਏਸੀਪੀ ਦਲਵੀਰ ਸਿੰਘ  ਬੁੱਟਰ, ਐਸਐਚਓ ਬਲਬੀਰ ਸਿੰਘ ਦੇ ਅਗਵਾਈ ਵਿਚ ਪੁਲਿਸ ਟੀਮ ਨੇ ਗਿਰਜਾ ਘਰ ਦੇ ਆਲੇ ਦੁਆਲੇ ਸੁਰੱਖਿਆ ਸਖ਼ਤ ਕੀਤੀ ਹੋਈ ਹੈ। ਹਾਲਾਂਕਿ ਘੰਟਿਆਂ ਤੱਕ ਚੱਲੀ ਪੁੱਛਗਿਛ ਕਿੱਥੇ ਕੀਤੀ ਗਈ ਅਤੇ ਇਸ ਦੌਰਾਨ ਕੀ ਸਾਹਮਣੇ ਆਇਆ, ਇਸ ਬਾਰੇ ਵਿਚ ਜਲੰਧਰ ਪੁਲਿਸ ਕੁੱਝ ਵੀ ਨਹੀਂ ਦੱਸ ਰਹੀ ਹੈ ਪਰ ਕੁੱਝ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ  ਦੇ ਮੁਤਾਬਕ ਕੇਰਲ ਪੁਲਿਸ ਪੀਏਪੀ ਵਿਚ ਰੁਕੀ ਹੋਈ ਹੈ। ਇਸ ਬਾਰੇ ਵਿਚ ਜਦੋਂ ਜਲੰਧਰ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਦਰੀ ਜਲੰਧਰ ਪਹੁੰਚ ਚੁੱਕਿਆ ਹੈ ਅਤੇ

Bishop Franco MulakkalBishop Franco Mulakkal

ਉਹ ਪਾਦਰੀ ਹਾਉਸ ਦੇ ਅੰਦਰ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਕਈ ਘੰਟੇ ਪੁੱਛਗਿਛ ਕੀਤੀ। ਦੂਜੇ ਪਾਸੇ ਕੇਰਲ ਪੁਲਿਸ ਦੀ ਟੀਮ ਦੇ ਇੱਥੇ ਪੁੱਜਣ ਅਤੇ ਪੁੱਛਗਿਛ ਸਬੰਧੀ ਸਵਾਲ 'ਤੇ ਡੀਐਸਪੀ ਨੇ ਕਿਹਾ ਕਿ ਕੇਰਲ ਪੁਲਿਸ ਜਲੰਧਰ ਵਿਚ ਹੀ ਮੌਜੂਦ ਹੈ ਪਰ ਸੁਰੱਖਿਆ ਕਾਰਨਾਂ ਦੇ ਚਲਦੇ ਲੋਕੇਸ਼ਨ ਡਿਸਕਲੋਜ਼ ਕਰਨਾ ਠੀਕ ਨਹੀਂ ਹੈ। ਕੇਰਲ ਵਿਚ ਦਰਜ ਕਰਾਈ ਅਪਣੀ ਸ਼ਿਕਾਇਤ ਵਿਚ ਉੱਥੇ ਦੀ ਮੂਲ ਨਿਵਾਸੀ ਇਕ ਨਨ ਨੇ ਦੱਸਿਆ ਸੀ ਕਿ ਉਹ ਜਲੰਧਰ ਦੇ ਡਾਇਓਸਿਸ ਕੈਥੋਲੀਕ ਗਿਰਜਾ ਘਰ ਦੇ ਤਹਿਤ ਚਲਣ ਵਾਲੇ ਇੱਕ ਸੰਸਥਾ ਵਿਚ ਕੰਮ ਕਰਦੀ ਸੀ।

Bishop Franco MulakkalBishop Franco Mulakkal

ਇਸ ਸੰਸਥਾ ਦੀ ਕਮਾਣ ਗਿਰਜਾ ਘਰ ਦੇ ਪਾਦਰੀ ਫਰੈਂਕੋ ਮੁਲੱਕਲ ਦੇ ਹੱਥ ਹੈ। ਇਲਜ਼ਾਮ ਹੈ ਕਿ ਪਹਿਲਾਂ 2014 ਵਿਚ ਜਿਲ੍ਹੇ ਦੇ ਕੁਰਾਵਲੰਗਦ ਖੇਤਰ ਵਿਚ ਇਕ ਅਨਾਥ ਆਸ਼ਰਮ ਦੇ ਨੇੜੇ ਇਕ ਗੈਸਟ ਹਾਉਸ ਵਿਚ ਉਸ ਦਾ ਯੋਨ ਸ਼ੋਸ਼ਣ ਕੀਤਾ ਗਿਆ। ਇਸ ਤੋਂ ਬਾਅਦ ਲੱਗਭੱਗ 54 ਸਾਲ ਦਾ ਪਾਦਰੀ ਫਰੈਂਕੋ ਮੁਲੱਕਲ ਵਲੋਂ ਹੁਣ ਤੱਕ ਉਸ ਦਾ 14 ਵਾਰ ਜਿਨਸੀ ਸ਼ੋਸ਼ਣ ਕੀਤਾ ਜਾ ਚੁੱਕਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement