
ਚੰਡੀਗੜ੍ਹ ਵਿਖੇ ਗੋਲਫ਼ ਕਲੱਬ ਨੂੰ ਗ੍ਰਾਂਟ ਦੇ ਕੇ ਮੈਂ ਖੇਡਾਂ ਨੂੰ ਉਤਸ਼ਾਹਿਤ ਕੀਤਾ। ਮੈਂ ਕਿਸੇ ਵੀ ਗੋਲਫ ਕਲੱਬ ਦਾ ਮੈਂਬਰ ਨਹੀਂ ਤੇ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਗੋਲਫ
ਅੰਮ੍ਰਿਤਸਰ, 11 ਅਗੱਸਤ (ਮਨਪ੍ਰੀਤ ਸਿੰਘ ਜੱਸੀ): ਚੰਡੀਗੜ੍ਹ ਵਿਖੇ ਗੋਲਫ਼ ਕਲੱਬ ਨੂੰ ਗ੍ਰਾਂਟ ਦੇ ਕੇ ਮੈਂ ਖੇਡਾਂ ਨੂੰ ਉਤਸ਼ਾਹਿਤ ਕੀਤਾ। ਮੈਂ ਕਿਸੇ ਵੀ ਗੋਲਫ ਕਲੱਬ ਦਾ ਮੈਂਬਰ ਨਹੀਂ ਤੇ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਗੋਲਫ ਕਲੱਬ ਦਾ ਮੈਂਬਰ ਹੈ। ਇਹ ਪ੍ਰਗਟਾਵਾ ਅੰਮ੍ਰਿਤਸਰ ਤੋਂ ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਔਜਲਾ ਚੰਡੀਗੜ੍ਹ ਦੇ ਗੋਲਫ ਕਲੱਬ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਵਿਵਾਦਾਂ 'ਚ ਘਿੜੇ ਹੋਏ ਸਨ।
Gurjit singh aujla
ਅੱਜ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗੁਰਜੀਤ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਨੂੰ ਮੈਂ ਕਦੀ ਅੱਖੋਂ ਪਰੋਖੇ ਨਹੀਂ ਕੀਤਾ। ਅੰਮ੍ਰਿਤਸਰ ਦੇ ਵਿਕਾਸ ਲਈ ਮੈਂ ਦਿਨ ਰਾਤ ਇਕ ਕੀਤਾ ਤੇ ਕਰਾਂਗਾ। ਉਨ੍ਹਾਂ ਕਿਹਾ ਕਿ ਗੋਲਫ ਕਲੱਬ ਨੂੰ ਗ੍ਰਾਂਟ ਦੇਣ ਪਿੱਛੇ ਕਾਰਨ ਇਹ ਸੀ ਕਿ ਇਸ ਗੋਲਫ ਕਲੱਬ 'ਚ 80 ਪ੍ਰਤੀਸ਼ਤ ਸਾਬਕਾ ਸੈਨਿਕ ਆਉਂਦੇ ਹਨ ਜੋ ਆਪਣੀ ਕਮਾਈ ਦਾ ਹਿੱਸਾ ਦੇਸ਼ ਦੇ ਵਿਕਾਸ ਲਈ ਵੀ ਦਿੰਦੇ ਹਨ ਤੇ ਸੈਨਿਕਾਂ ਦੀ ਬਦੌਲਤ ਹੀ ਸਾਡਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ। ਉਨ੍ਹਾਂ ਕਿਹਾ ਕਿ ਇਹ ਗੋਲਫ ਕਲੱਬ ਸਰਕਾਰੀ ਕਲੱਬ ਹੈ ਨਾ ਕਿ ਨਿੱਜੀ ਜਾਇਦਾਦ ਹੈ। ਇਥੇ ਕਈ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਗੋਲਫ ਸਿਖਾਇਆ ਜਾਂਦਾ ਹੈ।
Gurjit singh aujla
ਔਜਲਾ ਨੇ ਦਸਿਆ ਕਿ ਪੰਜਾਬ 'ਚ ਦਿਨੋਂ ਦਿਨ ਵੱਧ ਰਹੇ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਵੀ ਇਕ ਉਪਰਾਲਾ ਹੈ। ਔਜਲਾ ਨੇ ਕਿਹਾ ਕਿ ਇਹ ਫੰਡ ਮੈਂ ਆਪਣੇ ਨਿੱਜੀ ਜੇਬ ਵਿਚੋਂ ਨਹੀਂ ਦਿੱਤਾ ਬਕਾਇਆ ਸਰਕਾਰੀ ਗ੍ਰਾਂਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਹੈ। ਅਗਰ ਕਿਸੇ ਨੂੰ ਇਸ ਪ੍ਰਤੀ ਇਤਰਾਜ਼ ਤੇ ਉਹ ਡਿਪਟੀ ਕਮਿਸ਼ਨਰ ਕੋਲੋਂ ਵੀ ਪੁੱਛ ਸਕਦੇ ਹਨ।
Gurjit singh aujla
ਔਜਲਾ ਨੇ ਕਿਹਾ ਕਿ ਹਰੇਕ ਮੈਂਬਰ ਪਾਰਲੀਮੈਂਟ ਆਪਣੇ ਲੋਕ ਸਭਾ ਹਲਕੇ ਤੋਂ ਬਾਹਰ 25 ਲੱਖ ਦੇ ਸਕਦਾ। ਭਗਵੰਤ ਮਾਨ ਦੇ ਦਿੱਤੇ ਬਿਆਨ ਬਾਰੇ ਔਜਲਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾ ਆਪਣੀ ਪਾਰਟੀ ਪੱਧਰ ਤੇ ਮਜ਼ਬੂਤ ਹੋ ਜਾਣ ਫਿਰ ਸਾਡੇ ਵਿਰੁਧ ਬੋਲਣ। ਔਜਲਾ ਨੇ ਕਿਹਾ ਕਿ ਮੈਂ ਹਮੇਸ਼ਾ ਚੰਗੀ ਨੀਅਤ ਨਾਲ ਕੰਮ ਕੀਤਾ ਤੇ ਕਰਦਾ ਪਿਆ ਜੋ ਕਿ ਵਿਰੋਧੀਆਂ ਨੂੰ ਰਾਸ ਨਹੀਂ ਆ ਰਿਹਾ ਜਿਸਦੇ ਚਲਦਿਆਂ ਉਹ ਮੇਰੇ ਖਿਲਾਫ ਬੇਬੁਨਿਆਦ ਬੋਲ ਰਹੇ ਹਨ।
Gurjit singh aujla
ਔਜਲਾ ਨੇ ਕਿਹਾ ਕਿ ਉਹ ਜਲਦ ਹੀ ਡਾ. ਮਨਮੋਹਨ ਸਿੰਘ ਦੇ ਨਾਮ ਦੀ ਲਾਇਬ੍ਰੇਰੀ ਜਲਦ ਬਣਾਉਣ ਲਈ ਸਰਕਾਰ ਕੋਲੋਂ ਗ੍ਰਾਂਟ ਦੀ ਮੰਗ ਕਰ ਰਿਹਾ ਹੈ ਤੇ ਸਰਕਾਰ ਜਿਥੇ ਵੀ ਜਗ੍ਹਾ ਦੇਵੇਗੀ ਉਥੇ ਅਸੀਂ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਡਾ. ਮਨਮੋਹਨ ਸਿੰਘ ਲਾਇਬ੍ਰੇਰੀ ਬਣਾਵਾਂਗੇ।