ਪੰਜਾਬ 'ਚ ਪਹਿਲੀ ਵਾਰ ਤਿਉਹਾਰਾਂ ਵਾਂਗ ਮਨਾਇਆ ਜਾ ਰਿਹੈ ਵਣ ਮਹਾਂਉਤਸਵ : ਧਰਮਸੋਤ
Published : Aug 12, 2018, 11:48 am IST
Updated : Aug 12, 2018, 11:48 am IST
SHARE ARTICLE
Sadhu singh dharmsot
Sadhu singh dharmsot

ਸੂਬਾ ਸਰਕਾਰ ਵਲੋਂ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ ਐਪ' ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤਕ 17 ਲੱਖ 86 ਹਜ਼ਾਰ 973

ਪਠਾਨਕੋਟ/ਚੰਡੀਗੜ੍ਹ, 10 ਅਗੱਸਤ (ਸ.ਸ.ਸ.) : ਸੂਬਾ ਸਰਕਾਰ ਵਲੋਂ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ ਐਪ' ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤਕ 17 ਲੱਖ 86 ਹਜ਼ਾਰ 973 ਬੂਟੇ ਵੰਡੇ ਜਾ ਚੁੱਕੇ ਹਨ, ਵਾਤਾਵਰਣ ਨੂੰ ਸ਼ੁੱਧ ਰੱਖਣ ਲਈ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ ਸੂਬੇ ਭਰ 'ਚ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। 


ਇਹ ਪ੍ਰਗਟਾਵਾ ਸ. ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਪੰਜਾਬ ਨੇ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਵਿਭਾਗ ਵਲੋਂ ਕਰਵਾਏ ਜ਼ਿਲ੍ਹਾ ਪਧਰੀ ਵਣ-ਮਹਾਂਉਤਸਵ ਦੋਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਪੋਦੇ ਲਗਾਏ, ਸੈਲਫ਼ ਹੈਲਪ ਗਰੁੱਪਾਂ ਵਲੋਂ ਤਿਆਰ ਕੀਤੇ ਸਮਾਨ ਦੀ ਲਗਾਈ ਪ੍ਰਦਰਸ਼ਨੀ ਵੀ ਵੇਖੀ ਅਤੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਬੂਟੇ ਵੀ ਵੰਡੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਦੋ ਮਹੀਨਿਆਂ ਦੇ ਅੰਦਰ ਲੋਕਾਂ ਨੂੰ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਵਿਚ 'ਆਈ ਹਰਿਆਲੀ' ਐਪ ਰਾਹੀਂ 4 ਲੱਖ ਪਰਿਵਾਰ ਉਨ੍ਹਾਂ ਨਾਲ ਜੁੜਿਆ ਹੈ ਅਤੇ ਕਰੀਬ 15 ਲੱਖ ਤੋਂ ਜਿਆਦਾ ਪੌਦੇ ਐਪ ਰਾਹੀਂ ਬੱਚੇ, ਬਜੁਰਗ, ਸੋਸਾਇਟੀਆਂ, ਧਾਰਮਿਕ ਜੱਥੇਬੰਦੀਆਂ ਨੇ ਮੁਫ਼ਤ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕ ਇਸ ਵਣ ਮਹਾਉਤਸਵ ਨੂੰ ਦੀਵਾਲੀ, ਹੌਲੀ, ਲੋਹੜੀ ਵਾਂਗ ਬਲਕਿ ਇਸ ਤੋਂ ਵੀ ਵੱਧ ਉਤਸਾਹ ਨਾਲ ਬੂਟੇ ਲਗਾ ਕੇ ਇਸ ਤਿਉਹਾਰ ਨੂੰ ਮਨਾ ਰਹੇ ਹਨ। 


ਇਸ ਮੌਕੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਵਣ ਮੰਡਲ ਅਫਸਰ ਸੰਜੀਵ ਤਿਵਾੜੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਆ ਕਾਰਗੁਜਾਰੀ ਲਈ ਰੇਂਜ ਅਫਸਰਾਂ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਅਤੇ ਜਿਲ੍ਹਾ ਅਧਿਕਾਰੀਆਂ, ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਵਣ ਵਿਭਾਗ ਵਲੋਂ ਲੋਕਾਂ ਨੂੰ ਕਰੀਬ 2 ਹਜ਼ਾਰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ।


ਇਸ ਮੌਕੇ ਅਮਿਤ ਮਹਾਜਨ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਵਿਵੇਕਸ਼ੀਲ ਸੋਨੀ ਐਸ.ਐਸ.ਪੀ. ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement