
30 ਸਾਲਾਂ ਤੋਂ ਵਿਛੜੇ ਵਿਅਕਤੀ ਨੂੰ ਪ੍ਰਭ ਆਸਰ ਸੰਸਥਾ ਦੇ ਪ੍ਰਬੰਧਕਾਂ ਵਲੋਂ ਮਿਸਨ ਮਿਲਾਪ ਮੁਹਿੰਮ ਤਹਿਤ ਅਪਣੇ ਪਰਵਾਰ ਨਾਲ ਮਿਲਾਇਆ ਗਿਆ
ਕੁਰਾਲੀ (ਕੁਲਵੰਤ ਸਿੰਘ ਧੀਮਾਨ) : 30 ਸਾਲਾਂ ਤੋਂ ਵਿਛੜੇ ਵਿਅਕਤੀ ਨੂੰ ਪ੍ਰਭ ਆਸਰ ਸੰਸਥਾ ਦੇ ਪ੍ਰਬੰਧਕਾਂ ਵਲੋਂ ਮਿਸਨ ਮਿਲਾਪ ਮੁਹਿੰਮ ਤਹਿਤ ਅਪਣੇ ਪਰਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਬੀਬੀ ਰਾਜਿੰਦਰ ਕੌਰ ਪਡਿਆਲਾ ਮੁੱਖ ਪ੍ਰਬੰਧਕ ਪ੍ਰਭ ਆਸਰਾ ਨੇ ਦਸਿਆ ਕਿ 2010 'ਚ ਐਸ.ਡੀ.ਐਮ. ਦੇ ਹੁਕਮਾਂ ਦੁਆਰਾ ਤਰਸਯੋਗ ਤੇ ਲਾਵਾਰਸ ਹਾਲਤ ਵਿਚ ਸੁਨੀਲ (30) ਨਾਂ ਦਾ ਨੌਜਵਾਨ ਡੀ.ਸੀ. ਕੰਪਲੈਕਸ ਮੋਹਾਲੀ ਦੇ ਬਾਹਰ ਤੋਂ ਚੁਕ ਕੇ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਹ ਲਗਭਗ ਪਿਛਲੇ 9-10 ਸਾਲਾਂ ਤੋਂ ਲਾਵਾਰਸ ਹਾਲਤ ਵਿਚ ਰਹਿੰਦਾ ਸੀ।
ਕੁੱਝ ਸਮਾਜਦਰਦੀ ਸੱਜਣ ਉਸ ਨੂੰ ਖਾਣ ਦਾ ਸਮਾਨ ਦੇ ਜਾਂਦੇ, ਜਿਸ ਨਾਲ ਉਹ ਅਪਣਾ ਢਿੱਡ ਭਰ ਕੇ ਗੁਜ਼ਾਰਾ ਕਰ ਲੈਂਦਾ ਸੀ। ਇਸ ਦੀ ਤਰਸਯੋਗ ਹਾਲਤ ਵੇਖ ਕੇ ਇਕ ਸਮਾਜਦਰਦੀ ਨੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿਤੀ ਪਰ ਪ੍ਰਸ਼ਾਸਨ ਨੇ ਇਹ ਗੱਲ ਨਾ ਗੋਰੀ। ਵੱਖ-ਵੱਖ ਅਖ਼ਬਾਰਾਂ ਵਿਚ ਖ਼ਬਰਾਂ ਛਪਣ 'ਤੇ ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਹਰਕਤ ਵਿਚ ਆਇਆ ਤੇ ਇਕ ਅਧਿਕਾਰੀ ਨੇ ਪ੍ਰਭ ਆਸਰਾ ਵਿਖੇ ਸੁਨੀਲ ਨੂੰ ਦਾਖ਼ਲ ਕਰਵਾਇਆ ਤੇ ਦਾਖ਼ਲੇ ਸਮੇਂ ਸੁਨੀਲ ਅਪਣਾ ਨਾਂ ਪਤਾ ਦੱਸਣ ਤੋਂ ਅਸਮਰਥ ਸੀ। ਸੁਨੀਲ ਦਾ ਨਾਂ ਵੀ ਸੰਸਥਾ ਵਲੋਂ ਰਖਿਆ ਗਿਆ ਸੀ। ਸੁਨੀਲ ਨੇ ਦਾਖ਼ਲੇ ਤੋਂ ਲਗਭਗ ਤਿੰਨ ਸਾਲ ਬਾਅਦ ਅਪਣਾ ਅਧੂਰਾ ਪਤਾ ਦਸਣਾ ਸ਼ੁਰੂ ਕੀਤਾ।
Prabh Aasra Padiala
ਸੰਸਥਾ ਦੇ ਮਿਸ਼ਨ ਮਿਲਾਪ ਮੁਹਿੰਮ ਤਹਿਤ ਸੰਸਥਾ ਦੇ ਪ੍ਰਬੰਧਕਾਂ ਵਲੋਂ ਦੱਸੇ ਹੋਏ ਪਤੇ 'ਤੇ ਲਗਾਤਾਰ ਕੋਸ਼ਿਸ ਮਗਰੋਂ ਪ੍ਰਬੰਧਕਾ ਦਾ ਉਸ ਦੇ ਘਰਦਿਆ ਨਾਲ ਸੰਪਰਕ ਹੋਇਆ ਤਾਂ ਸੁਨੀਲ ਨੂੰ ਲੈਣ ਉਸ ਦਾ ਭਰਾ ਤੇ ਪਿੰਡ ਦੇ ਮੁਖਿਆ ਪ੍ਰਭ ਆਸਰਾ ਕੁਰਾਲੀ ਵਿਖੇ ਪੁੱਜੇ। ਉਨ੍ਹਾਂ ਦੱਸਿਆ ਕਿ ਸੁਨੀਲ ਦਾ ਅਸਲ ਨਾਂ ਝੱਬਰ ਪ੍ਰਸਾਦ ਹੈ। ਇਹ 10 ਸਾਲ ਦਾ ਸੀ ਜਦ ਅਚਾਨਕ ਘਰ ਛੱਡ ਕੇ ਚਲਾ ਗਿਆ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਪਰ ਪਰਵਾਰ ਨੂੰ ਮੁੜ ਨਾ ਮਿਲਿਆ। ਅੱਜ ਅਪਣੇ ਭਰਾ ਨੂੰ ਲੈਣ ਪ੍ਰਭ ਆਸਰਾ ਕੁਰਾਲੀ ਵਿਖੇ ਪੁੱਜੇ ਤਾਂ ਪ੍ਰਭ ਆਸਰਾ ਦੇ ਪ੍ਰਬੰਧਕਾਂ ਨੇ ਸੁਨੀਲ ਨੂੰ ਉਸ ਭਰਾ ਤੇ ਪਿੰਡ ਮੋਹਤਬਰ ਵਿਅਕਤੀਆਂ ਦੇ ਸੁਪਰਦ ਕਰ ਦਿਤਾ।