ਦੋ ਸਰਕਾਰੀ ਯੂਨੀਵਰਸਟੀਆਂ ਵੀ ਚਲਾ ਨਹੀਂ ਸਕਦੀ ਪੰਜਾਬ ਸਰਕਾਰ : ਭਗਵੰਤ ਮਾਨ
Published : Aug 12, 2020, 8:40 am IST
Updated : Aug 12, 2020, 8:40 am IST
SHARE ARTICLE
Bhagwant Mann
Bhagwant Mann

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੰਭੀਰ ਵਿੱਤੀ ਸੰਕਟ ਦਾ ਸ਼ਿਕਾਰ ਹੋਈ ....

ਚੰਡੀਗੜ੍ਹ, 11 ਅਗੱਸਤ (ਨੀਲ ਭਲਿੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੰਭੀਰ ਵਿੱਤੀ ਸੰਕਟ ਦਾ ਸ਼ਿਕਾਰ ਹੋਈ ਪੰਜਾਬੀ ਯੂਨੀਵਰਸਟੀ ਪਟਿਆਲਾ ਲਈ ਮੌਜੂਦਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਸਰਕਾਰ ਅਪਣੀਆਂ-ਅਪਣੀਆਂ ਯੂਨੀਵਰਸਟੀਆਂ (ਪੰਜਾਬੀ ਯੂਨੀਵਰਸਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ) ਵੀ ਚਲਾਉਣ ਜੋਗੀ ਨਹੀਂ ਰਹੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਪਣੀਆਂ ਹੱਕੀ ਮੰਗਾਂ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਦੇ ਅਧਿਆਪਕ, ਪ੍ਰੋਫ਼ੈਸਰ ਅਤੇ ਹੋਰ ਸਮੂਹ ਸਟਾਫ਼ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹੋ ਜਾਣ ਤਾਂ ਸੱਤਾਧਾਰੀਆਂ ਨੂੰ ਰਾਜ-ਦਰਬਾਰ 'ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ।

ਭਗਵੰਤ ਮਾਨ ਨੇ ਕਿਹਾ ਕਿ ਇਜ਼ਰਾਈਲ ਦੀ ਹੈਬਰੂ ਯੂਨੀਵਰਸਟੀ (1918) ਤੋਂ ਬਾਅਦ ਪੰਜਾਬੀ ਯੂਨੀਵਰਸਟੀ ਮਾਤ-ਭਾਸ਼ਾ 'ਤੇ ਆਧਾਰਤ ਦੁਨੀਆਂ ਦੀ ਦੂਸਰੀ ਯੂਨੀਵਰਸਟੀ ਸੀ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸ਼ਤਾਬਦੀ ਵਰ੍ਹੇ ਮੌਕੇ 1969 'ਚ ਜੀਐਨਡੀਯੂ, ਸ੍ਰੀ ਅੰਮ੍ਰਿਤਸਰ ਸਥਾਪਤ ਕੀਤੀ ਗਈ ਸੀ, ਪ੍ਰੰਤੂ ਸੂਬਾ ਸਰਕਾਰਾਂ ਦੀ ਸਰਕਾਰੀ ਸਿਖਿਆ ਵਿਰੋਧੀ ਨੀਅਤ ਅਤੇ ਨੀਤੀਆਂ ਕਾਰਨ ਵਿਦਿਆ ਦੇ ਇਨ੍ਹਾਂ ਦੋਵੇਂ (ਪੰਜਾਬੀ ਯੂਨੀਵਰਸਟੀ ਅਤੇ ਜੀਐਨਡੀਯੂ) ਅਣਮੁੱਲੇ ਚਾਨਣ ਮੁਨਾਰਿਆਂ ਨੂੰ ਉਸੇ ਤਰ੍ਹਾਂ ਮਿਟਾਉਣ ਦੀ ਸਾਜਸ਼ ਹੋ ਰਹੀ ਹੈ, ਜਿਵੇਂ ਨਿਜੀ ਥਰਮਲ ਪਲਾਂਟਾਂ ਦੇ ਹਿਤਾਂ ਲਈ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ।

Bhagwant MannBhagwant Mann

ਭਗਵੰਤ ਮਾਨ ਨੇ ਦਸਿਆ ਕਿ ਸਰਕਾਰੀ ਬੇਰੁਖ਼ੀ ਅਤੇ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਪੰਜਾਬੀ ਯੂਨੀਵਰਸਟੀ ਪਟਿਆਲਾ 150 ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੈ। ਪਿਛਲੇ 3-4 ਸਾਲਾਂ ਤੋਂ ਅਧਿਆਪਕਾਂ, ਪ੍ਰੋਫੈਸਰਾਂ ਅਤੇ ਦੂਸਰੇ ਹੋਰ ਸਟਾਫ਼ ਨੂੰ ਤਨਖ਼ਾਹਾਂ, ਪੈਨਸ਼ਨਾਂ ਅਤੇ ਹੋਰ ਲਾਭ-ਭੱਤੇ ਸਮੇਂ ਸਿਰ ਨਹੀਂ ਮਿਲ ਰਹੇ। ਇਥੋਂ ਤਕ ਕਿ ਸਾਲ 2013-14 'ਚ ਸਰਕਾਰ ਵਲੋਂ ਐਲਾਨਿਆ 17 ਕਰੋੜ ਰੁਪਏ ਦਾ ਮਹਿੰਗਾਈ ਭੱਤਾ ਅੱਜ ਤਕ ਨਹੀਂ ਮਿਲਿਆ। ਸਰਕਾਰ ਵਲੋਂ ਮਨਜ਼ੂਰਸ਼ੁਦਾ ਸਾਲਾਨਾ 108 ਕਰੋੜ ਗਰਾਂਟ ਨਾਕਾਫ਼ੀ ਹੋਣ ਦੇ ਨਾਲ-ਨਾਲ ਪੂਰੀ ਨਹੀਂ ਮਿਲਦੀ।

ਭਗਵੰਤ ਮਾਨ ਅਨੁਸਾਰ ਯੂਨੀਵਰਸਟੀ ਦੇ ਪ੍ਰੋਫ਼ੈਸਰਾਂ ਅਤੇ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਲੋੜੀਂਦੀ ਫੈਕਲਟੀ ਭਰਤੀ ਨਾ ਕੀਤੇ ਜਾਣ ਕਾਰਨ ਕਾਫ਼ੀ ਵਿਭਾਗ ਇਕ-ਇਕ, ਦੋ-ਦੋ ਪ੍ਰੋਫ਼ੈਸਰਾਂ ਨਾਲ ਹੀ ਚੱਲ ਰਹੇ ਹਨ। ਮਾਨ ਨੇ ਕਿਹਾ ਕਿ ਜੇ ਯੂਨੀਵਰਸਟੀ ਹੀ ਗੈਸਟ ਫੈਕਲਟੀ ਦੇ ਸਹਾਰੇ ਚੱਲ ਰਹੀ ਹੋਵੇ ਤਾਂ ਇਸ ਅਧੀਨ ਆਉਂਦੇ 300 ਕਾਲਜਾਂ ਦਾ ਕਿੰਨਾ ਬੁਰਾ ਹਾਲ ਹੋਵੇਗਾ, ਇਸ ਦਾ ਅੰਦਾਜ਼ਾ, ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਯੂਨੀਵਰਸਿਟੀ ਦੀ ਮੰਗ ਅਨੁਸਾਰ ਲਗਭਗ 350 ਕਰੋੜ ਰੁਪਏ ਜਾਰੀ ਕਰਨ ਅਤੇ ਮਾਲਵਾ ਦਾ ਨਗੀਨਾ ਮੰਨੀ ਜਾਂਦੀ ਪੰਜਾਬੀ ਯੂਨੀਵਰਸਟੀ ਜੋ ਕਿ ਉਨ੍ਹਾਂ ਦੇ ਅਪਣੇ ਜੱਦੀ ਸ਼ਹਿਰ 'ਚ ਸਥਿਤ ਹੈ, ਨੂੰ ਪੱਕੇ ਤੌਰ 'ਤੇ ਵਿੱਤੀ ਸੰਕਟ 'ਚੋਂ ਕੱਢਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement