
ਪ੍ਰਧਾਨ ਮੰਤਰੀ ਨੇ ਪੀਐਮਓ ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰਖੜੀ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਿਉਹਾਰ ਦੀ ਦਿਤੀ ਵਧਾਈ
ਨਵੀਂ ਦਿੱਲੀ, 11 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਵਧਾਈ ਦਿਤੀ | ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਵਿਚਕਾਰ ਪ੍ਰੇਮ ਦਾ ਪ੍ਰਤੀਕ ਹੈ | ਉਨ੍ਹਾਂ ਅੱਜ ਦਿੱਲੀ ਸਥਿਤ ਅਪਣੀ ਰਿਹਾਇਸ਼ 'ਤੇ ਬੱਚੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ | ਪੀਐਮ ਮੋਦੀ ਲਈ ਇਹ ਰੱਖੜੀ ਦਾ ਤਿਉਹਾਰ ਖਾਸ ਸੀ ਕਿਉਂਕਿ ਪੀਐਮ ਮੋਦੀ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਵਾਲੀਆਂ ਕੁੜੀਆਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਸਨ | ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ |
ਅਧਿਕਾਰੀਆਂ ਨੇ ਇਕ ਵੀਡੀਉ ਵੀ ਸਾਂਝਾ ਕੀਤਾ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਐਮਓ ਦੇ ਸਵੀਪਰਾਂ, ਸਹਾਇਕਾਂ, ਮਾਲੀਆਂ ਅਤੇ ਡਰਾਈਵਰਾਂ ਦੀਆਂ ਧੀਆਂ ਕੋਲੋਂ ਰੱਖੜੀ ਬੰਨ੍ਹਵਾਉਂਦੇ ਹੋਏ ਦਿਖਾਈ ਦੇ ਰਹੇ ਹਨ | (ਪੀਟੀਆਈ)