ਕਰਨੈਲ ਸਿੰਘ ਬੈਦਵਾਨ ਮਰਨ ਉਪਰੰਤ ਆਪਣੀ ਲਾਸ਼ ਨੂੰ ਡਾਕਟਰੀ ਖੋਜ ਲਈ ਪੀ.ਜੀ.ਆਈ ਨੂੰ ਦਾਨ ਕਰਨ ਦਾ ਐਲਾਨ ਕਰ ਗਏ ਸਨ
Mohali News : ਮੋਹਾਲੀ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਐਡਵੋਕੇਟ ਹਰਜਿੰਦਰ ਸਿੰਘ ਤੇ ਹਰਬਿੰਦਰ ਸਿੰਘ ਦੇ ਪਿਤਾ ਏਅਰਮੈਨ ਵਜੋਂ ਭਾਰਤੀ ਹਵਾਈ ਸੈਨਾ ਤੋਂ ਰਿਟਾਇਰਡ ਤੇ ਐਡਵੋਕੇਟ ਕਰਨੈਲ ਸਿੰਘ ਬੈਦਵਾਣ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਪਿੰਡ ਸੋਹਾਣਾ ਵਿਖੇ ਮਿਤਕ ਦੀ ਦੇਹ ਦਾਨ ਕਰਨ ਦੀ ਰਸਮ ਪੂਰੀ ਕੀਤੀ ਗਈ।
ਐਡਵੋਕੇਟ ਕਰਨੈਲ ਸਿੰਘ ਬੈਦਵਾਣ ਦੇ ਭਤੀਜ ਜਮਾਈ ਗੁਰਦੀਪ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਰਨੈਲ ਸਿੰਘ ਬੈਦਵਾਨ ਮਰਨ ਉਪਰੰਤ ਆਪਣੀ ਲਾਸ਼ ਨੂੰ ਡਾਕਟਰੀ ਖੋਜ ਲਈ ਪੀ.ਜੀ.ਆਈ ਨੂੰ ਦਾਨ ਕਰਨ ਦਾ ਐਲਾਨ ਕਰ ਗਏ ਸਨ। ਇਸ ਲਈ ਸਰੀਰ ਦਾਨ ਕਰਨ ਸੰਬੰਧੀ ਕੀਤੇ ਵਾਅਦੇ ਮੁਤਾਬਿਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਤੇ ਪੀਜੀਆਈ ਵੱਲੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਸੋਹਾਣਾ ਤੋਂ ਮ੍ਰਿਤਕ ਦੇਹ ਦਾਨ ਕਰਨ ਦੀ ਰਸਮ ਪੂਰੀ ਕੀਤੀ ਗਈ।
ਇਸ ਮੌਕੇ ਏਅਰਫੋਰਸ 3ਬੀਆਰਡੀ ਟੀਮ ਵੱਲੋਂ ਰਾਸ਼ਟਰੀ ਝੰਡਾ ਲਪੇਟ ਕੇ ਅੰਤਿਮ ਸਨਮਾਨ ਅਤੇ ਸਲਾਮੀ ਦਿੱਤੀ ਬ ਗਈ। ਬਾਅਦ ਵਿੱਚ ਇਹ ਰਾਸ਼ਟਰੀ ਅ ਝੰਡਾ ਤੇ ਚੈਕ ਮ੍ਰਿਤਕ ਦੀ ਪਤਨੀ ਬੰਤ ਕੌਰ ਨੂੰ ਸੌਂਪਿਆ ਗਿਆ। ਇਸ ਮੌਕੇ ਉ ਡੀਐਸਪੀ ਹਰਸਿਮਰਨ ਸਿੰਘ ਬੱਲ, ਸਕੁਐਡਰਨ ਲੀਡਰ ਡੀਪੀਐਸ ਪੂਨੀਆ (ਸੇਵਾਮੁਕਤ) ਡੀਜੀਐਮ ਬ ਸੁਰੱਖਿਆ ਪੈਸਕੋ, ਲੇਬਰਫੇਡ ਦੇ ਸਾਬਕਾ ਐਮਡੀ ਪਰਮਿੰਦਰ ਸਿੰਘ ਸੋਹਾਣਾ ਨੇ ਰੀਥ ਰੱਖਕੇ ਸਰਧਾਂਜਲੀ ਦਿੱਤੀ ਗਈ।
ਐਡਵੋਕੇਟ ਕਰਨੈਲ ਸਿੰਘ ਬੈਦਵਾਨ ਦਾ ਜਨਮ 1945 ਵਿੱਚ ਪਿੰਡ ਸੋਹਾਣਾ ਵਿਖੇ ਹੋਇਆ ਸੀ ਅਤੇ ਉਹ 1964 ਵਿੱਚ ਏਅਰਮੈਨ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸੀ । ਉਹਨਾਂ ਰੂਸ ਤੋਂ ਵੀ ਸਿਖਲਾਈ ਪ੍ਰਾਪਤ ਕੀਤੀ ਅਤੇ ਭਾਰਤੀ ਹਵਾਈ ਫੌਜ ਵਿੱਚ 29 ਸਾਲਾਂ ਨੌਕਰੀ ਕਰਕੇ ਤੋ ਬਾਅਦ 1993 ਵਿੱਚ ਸੇਵਾਮੁਕਤ ਹੋਏ ਸਨ।