Ludhiana News : ਟਰੈਵਲ ਕੰਪਨੀ ਦੇ ਏਜੰਟ ਤੋਂ ਦੁਖੀ ਹੋ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਪਤੀ-ਪਤਨੀ , ਖੁਦਕੁਸ਼ੀ ਦੀ ਚੇਤਾਵਨੀ
Published : Aug 12, 2024, 3:59 pm IST
Updated : Aug 12, 2024, 4:08 pm IST
SHARE ARTICLE
husband wife
husband wife

ਟ੍ਰੈਵਲ ਕੰਪਨੀ 'ਤੇ 10 ਲੱਖ ਦੀ ਠੱਗੀ ਮਾਰਨ ਦਾ ਆਰੋਪ

 Ludhiana News : ਲੁਧਿਆਣਾ ਦੇ ਮਾਡਲ ਟਾਊਨ ਸਥਿਤ ਪਾਣੀ ਦੀ ਟੈਂਕੀ 'ਤੇ ਇੱਕ ਜੋੜਾ ਚੜ੍ਹ ਗਿਆ ਹੈ। ਜੋੜੇ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖ ਕੇ ਆਸਪਾਸ ਦੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਟੈਂਕੀ 'ਤੇ ਚੜ੍ਹਨ ਵਾਲੇ ਵਿਅਕਤੀ ਦਾ ਨਾਂ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਦਾ ਨਾਂ ਅਮਨਦੀਪ ਕੌਰ ਹੈ। ਪਤੀ-ਪਤਨੀ ਧੂਰੀ ਦੇ ਰਹਿਣ ਵਾਲੇ ਹਨ।

ਟੈਂਕੀ ’ਤੇ ਚੜੇ ਵਿਅਕਤੀ ਨੇ ਕਿਹਾ ਕਿ ਗਲੋਬਲ ਨਾਂ ਦੀ ਟਰੈਵਲ ਕੰਪਨੀ ਦੇ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਹ ਕਈ ਦਿਨਾਂ ਤੋਂ ਗੇੜੇ ਮਾਰ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਾਰਨ ਅੱਜ ਉਹ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲਈ ਟੈਂਕੀ 'ਤੇ ਚੜ ਗਏ। ਫ਼ਿਲਹਾਲ ਪੁਲਿਸ ਕਰਮਚਾਰੀ ਉਕਤ ਵਿਅਕਤੀ ਅਤੇ ਉਸ ਦੇ ਨਾਲ ਟੈਂਕੀ 'ਤੇ ਚੜੀ ਔਰਤ ਨੂੰ ਟੈਂਕੀ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਜਨਵਰੀ ਵਿੱਚ ਲਗਾਈ ਸੀ ਯੂਕੇ ਜਾਣ ਲਈ ਫਾਈਲ 

ਜਾਣਕਾਰੀ ਦਿੰਦਿਆਂ ਧੂਰੀ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਦੀਪ ਸਿੰਘ ਅਤੇ ਨੂੰਹ ਅਮਨਦੀਪ ਕੌਰ ਨੇ ਯੂਕੇ ਜਾਣਾ ਸੀ।  ਦੋਵਾਂ ਨੇ ਜਨਵਰੀ ਮਹੀਨੇ ਵਿੱਚ ਫਾਈਲ ਲਗਾਈ ਸੀ। ਉਸ ਸਮੇਂ ਗਲੋਬਲ ਇਮੀਗ੍ਰੇਸ਼ਨ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦੇਣੇ ਹਨ।

ਬੈਂਕ ਤੋਂ ਕਰਜ਼ੇ ਲੈ ਕੇ ਦਿੱਤੇ 10 ਲੱਖ ਰੁਪਏ 

ਦੂਜੇ ਮਹੀਨੇ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਗੁਰਮੇਲ ਅਨੁਸਾਰ ਉਸ ਨੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਇਮੀਗ੍ਰੇਸ਼ਨ  ਪ੍ਰਬੰਧਕਾਂ ਨੂੰ ਦੇ ਦਿੱਤਾ। ਪੈਸੇ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਦਾ ਮਾਲਕ ਵੀਜ਼ੇ ਦੇ ਨਾਂ 'ਤੇ ਰੋਜ਼ਾਨਾ ਗੁੰਮਰਾਹ ਕਰਨ ਲੱਗਾ। ਜੇਕਰ ਉਹ ਇਮੀਗ੍ਰੇਸ਼ਨ ਪ੍ਰਬੰਧਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨ। ਕੁੱਲ ਸੌਦਾ 26 ਲੱਖ ਰੁਪਏ ਵਿੱਚ ਹੋਇਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement