
ਮੋਹਾਲੀ ’ਚ ਬਣਾਇਆ ਜਾਵੇਗਾ ਹਾਈਟੈਕ ਪਾਰਕ, ਏਆਈ ਤਕਨੀਕ ਨੂੰ ਮਿਲੇਗਾ ਹੁਲਾਰਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਕੇਂਦਰੀ ਮੰਤਰੀ ਮੰਡਲ ਨੇ 4 ਨਵੇਂ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ਵਿੱਚ ਭਾਰਤ ਦਾ ਪਹਿਲਾ ਵਪਾਰਕ ਕੰਪਾਊਂਡ ਫੈਬ ਅਤੇ ਓੜੀਸਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ 4,600 ਕਰੋੜ ਤੋਂ ਵੱਧ ਦੇ ਨਿਵੇਸ਼ ਨਾਲ ਇੱਕ ਉੱਨਤ ਗਲਾਸ ਸਬਸਟਰੇਟ ਯੂਨਿਟ ਸ਼ਾਮਲ ਹਨ। ਇਹ ਇਤਿਹਾਸਕ ਫੈਸਲਾ ਰੱਖਿਆ, ਇਲੈਕਟ੍ਰਿਕ ਗਤੀਸ਼ੀਲਤਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉੱਚ-ਤਕਨੀਕੀ ਨਿਰਮਾਣ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਭਾਰਤ ਦੀ ਸਵੈ-ਨਿਰਭਰਤਾ ਨੂੰ ਤੇਜ਼ ਕਰੇਗਾ।
ਪੰਜਾਬ ਦੇ ਮੋਹਾਲੀ ਵਿਚ ਇਹ ਸੈਮੀਕੰਡਕਟਰ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਏਆਈ ਤਕਨੀਕ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਪਲਾਂਟ ਦੇ ਮੋਹਾਲੀ ’ਚ ਸਥਾਪਿਤ ਹੋਣ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਮਿਲਣਗੇ। ਇਨ੍ਹਾਂ ਚਾਰ ਸੈਮੀਕੰਡਕਟਰ ਪ੍ਰੋਜੈਕਟਾਂ ਸਬੰਧੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਆਪਣੇ ਸ਼ੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਗਈ।