Sri Muktsar Sahib ਵਿਚ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ ਸਟੋਰ ਕੀਤੇ 20 ਲੱਖ ਦੇ ਬੀਜ ਤੇ ਖਾਦ ਬਰਾਮਦ
Published : Aug 12, 2025, 1:15 pm IST
Updated : Aug 12, 2025, 1:15 pm IST
SHARE ARTICLE
Seeds And Fertilizers Worth 20 Lakhs Stored Recovered From House in Sri Muktsar Sahib Latest News in Punjabi 
Seeds And Fertilizers Worth 20 Lakhs Stored Recovered From House in Sri Muktsar Sahib Latest News in Punjabi 

ਸਾਮਾਨ ਕੀਤਾ ਲੰਬੀ ਪੁਲਿਸ ਦੇ ਹਵਾਲੇ ਤੇ ਸਟੋਰ ਕੀਤਾ ਸੀਲ 

Seeds And Fertilizers Worth 20 Lakhs Stored Recovered From House in Sri Muktsar Sahib Latest News in Punjabi ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਜ਼ਿਲ੍ਹਾ ਖੇਤੀਬਾੜੀ ਵਿਭਾਗ, ਲੰਬੀ ਦੀ ਟੀਮ ਨੇ ਪਿੰਡ ਚੰਨੂ ਵਿਚ ਛਾਪੇਮਾਰੀ ਦੌਰਾਨ ਇਕ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ 20 ਲੱਖ ਰੁਪਏ ਦੇ ਬੀਜ ਅਤੇ ਖਾਦ ਬਰਾਮਦ ਕੀਤੇ ਗਏ। 

ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿਤਾ ਅਤੇ ਸਾਮਾਨ ਲੰਬੀ ਪੁਲਿਸ ਨੂੰ ਸੌਂਪ ਦਿਤਾ। ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਏ.ਡੀ.ਓ. ਮੁਖੀ ਤੇ ਬਲਾਕ ਖੇਤੀਬਾੜੀ ਅਫ਼ਸਰ ਵਿਜੇ ਸਿੰਘ ਨੇ ਦਸਿਆ ਕਿ ਲੰਬੀ ਖੇਤੀਬਾੜੀ ਦਫ਼ਤਰ ਦੀ ਗੁਣਵੱਤਾ ਕੰਟਰੋਲ ਟੀਮ ਇਲਾਕੇ ’ਚ ਰੁਟੀਨ ਚੈਕਿੰਗ ਕਰ ਰਹੀ ਸੀ। ਟੀਮ ਨੂੰ ਸੂਚਨਾ ਮਿਲੀ ਕਿ ਰਾਕੇਸ਼ ਕੁਮਾਰ ਨੇ ਪਿੰਡ ਚੰਨੂ ਵਿਚ ਸਿੰਗਲਾ ਪੈਸਟੀਸਾਈਡ ਐਂਡ ਫ਼ਰਟੀਲਾਈਜ਼ਰ ਨਾਮ ਦੀ ਇਕ ਦੁਕਾਨ ਖੋਲ੍ਹੀ ਹੈ। ਮੁਲਜ਼ਮ ਨੇ ਅਣਅਧਿਕਾਰਤ ਤੌਰ 'ਤੇ ਵੱਡੀ ਮਾਤਰਾ ਵਿਚ ਖਾਦਾਂ ਅਤੇ ਬੀਜਾਂ ਦਾ ਭੰਡਾਰਨ ਕੀਤਾ ਹੈ। 

ਉਨ੍ਹਾਂ ਦਸਿਆ ਕਿ ਜਦੋਂ ਵਿਭਾਗ ਨੇ ਕਾਰਵਾਈ ਕੀਤਾ ਤਾਂ ਘਰ ਵਿਚ ਸਟੋਰ ਕੀਤੇ ਕੀਟਨਾਸ਼ਕ ਅਤੇ ਖਾਦ ਮਿਲੇ। ਮੁਲਜ਼ਮ ਕੋਲ ਸਿੰਗਲਾ ਪੈਸਟੀਸਾਈਡ ਦਾ ਲਾਇਸੈਂਸ ਸੀ ਪਰ ਉਸ ਕੋਲ ਬੀਜ ਅਤੇ ਖਾਦ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ। ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿਤਾ ਅਤੇ ਸਾਮਾਨ ਲੰਬੀ ਪੁਲਿਸ ਨੂੰ ਸੌਂਪ ਦਿਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

(For more news apart from Seeds And Fertilizers Worth 20 Lakhs Stored Recovered From House in Sri Muktsar Sahib Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement