
Amritsar News : SGPC ਸਟਾਫ਼ ਨੇ CCTV ਕੈਮਰਿਆਂ ਦੀ ਮਦਦ ਨਾਲ਼ ਚੋਰ ਨੂੰ ਪਛਾਣ ਕੇ ਰੇਲਵੇ ਸਟੇਸ਼ਨ ਤੋਂ ਕੀਤਾ ਕਾਬੂ
Amritsar News in Punjabi : ਅੰਮ੍ਰਿਤਸਰ ਰਾਤ 9:30 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗੀ ਜੈਪੁਰ ਦੀ ਸੰਗਤ ਦੇ ਪਰਸ ਵਿਚੋਂ 50 ਹਜ਼ਾਰ ਰੁਪਏ ਚੋਰੀ ਕਰਕੇ ਭੱਜਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਸਟਾਫ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਭਾਲ ਕੀਤਹ ਗਈ। ਦੇਰ ਰਾਤ SGPC ਸਟਾਫ਼ ਨੇ CCTV ਕੈਮਰਿਆਂ ਦੀ ਮਦਦ ਨਾਲ਼ ਚੋਰ ਨੂੰ ਪਛਾਣ ਕੇ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ। ਸਟਾਫ਼ ਨੇ ਸੰਗਤ ਦੇ ਪੈਸੇ ਵਾਪਿਸ ਕਰਵਾਏ , ਜਿਸ 'ਤੇ ਸ਼ਰਧਾਲੂ ਨੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਥੋੜ੍ਹੇ ਸਮੇਂ ਵਿਚ ਹੀ ਚੋਰ ਨੂੰ ਲੱਭ ਲੈਣ ਦੇ ਕਾਰਜ ਨੂੰ ਕਾਬਿਲ-ਏ-ਤਾਰੀਫ਼ ਦਸਦੇ ਹੋਏ ਸ਼ਲਾਘਾ ਕੀਤੀ।
(For more news apart from Thieves flee after stealing Rs 50,000 from devotee Jaipur pay obeisance Sri Harmandir Sahib News in Punjabi, stay tuned to Rozana Spokesman)