
ਇੰਦਰਜੀਤ ਸਿੰਘ ਨੂੰ ਬਲਾਕ ਕਾਂਗਰਸ ਅਮਲੋਹ ਦਾ ਮੀਤ ਪ੍ਰਧਾਨ ਅਤੇ ਕੌਰਦੀਨ ਨੂੰ ਜਰਨਲ ਸੈਕਟਰੀ ਕੀਤਾ ਨਿਯੁਕਤ
ਅਮਲੋਹ, 11 ਸਤੰਬਰ (ਅੰਮ੍ਰਿਤ ਸ਼ੇਰਗਿੱਲ): ਅੱਜ ਕਾਗਰਸ ਦਫ਼ਤਰ ਅਮਲੋਹ ਵਿਖੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਵੱਲੋਂ ਇੰਦਰਜੀਤ ਸਿੰਘ ਸਲਾਣੀ ਨੂੰ ਬਲਾਕ ਕਾਗਰਸ ਅਮਲੋਹ ਦਾ ਵਾਇਸ ਪ੍ਰਧਾਨ ਅਤੇ ਕੌਰਦੀਨ ਨੂੰ ਬਲਾਕ ਕਾਂਗਰਸ ਦਾ ਜਰਨਲ ਸੈਕਟਰੀ ਦੇ ਨਿਯੁੱਕਤੀ ਪੱਤਰ ਸੌਪੇ ਗਏ। ਇਸ ਮੌਕੇ ਗੱਲਬਾਤ ਕਰਦਿਆ ਭੱਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰਨ ਵਾਲਿਆ ਨੂੰ ਪਾਰਟੀ ਵਿੱਚ ਹਮੇਸ਼ਾ ਹੀ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਇੰਦਰਜੀਤ ਸਿੰਘ ਅਤੇ ਕੌਰਦੀਨ ਨੂੰ ਬਲਾਕ ਕਾਂਗਰਸ ਅਮਲੋਹ ਵਿੱਚ ਵਿਧਾਇਕ ਰਣਦੀਪ ਸਿੰਘ ਵੱਲੋਂ ਅਹਿਮ ਜਿਮੇਵਾਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇ ਵਿੱਚ ਵੀ ਪਾਰਟੀ ਵਿੱਚ ਮਾਣ ਸਨਮਾਨ ਬਰਕਰਾਰ ਰਹੇਗਾ। ਇਸ ਮੌਕੇ ਇੰਦਰਜੀਤ ਸਿੰਘ ਅਤੇ ਕੌਰਦੀਨ ਨੇ ਕਿਹਾ ਕਿ ਵਿਧਾਇਕ ਰਣਦੀਪ ਸਿੰਘ ਵੱਲੋਂ ਮਿਲੀ ਜਿਮੇਵਾਰੀ ਈਮਾਨਦਾਰੀ ਨਾਲ ਨਿਭਾਈ ਜਾਵੇਗੀ ਅਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਸੀਨੀ ਕਾਂਗਰਸੀ ਆਗੂ ਸੰਜੇ ਸਲਾਣੀ, ਕੁਲਵਿੰਦਰ ਸਿੰਘ ਨਾਭਾ, ਦੇਸ਼ ਰਾਜ ਨੰਦਾ, ਰਾਜਿੰਦਰ ਸਿੰਘ ਸਲਾਣੀ, ਸੁਖਦੀਪ ਸਿੰਘ, ਪੁਨੀਤ ਕੁਮਾਰ, ਅਮਰੀਕ ਸਿੰਘ, ਪਰਮਜੀਤ ਕੌਰ, ਸਿਮਰਨ ਕੌਰ ਆਦਿ ਮੌਜੂਦ ਸਨ।