ਜਨਤਾ ਨੂੰ ਜਿੰਮੇਵਾਰ ਦੱਸ ਕੇ ਆਪਣੀਆਂ ਨਲਾਇਕੀਆਂ ਨਹੀਂ ਛੁਪਾ ਸਕਦੇ ਮੁੱਖ ਮੰਤਰੀ : ਹਰਪਾਲ ਸਿੰਘ ਚੀਮਾ
Published : Sep 12, 2020, 5:42 pm IST
Updated : Sep 12, 2020, 5:42 pm IST
SHARE ARTICLE
Captain Amarinder Singh And Harpal Cheema
Captain Amarinder Singh And Harpal Cheema

-ਬੇਕਾਬੁ ਹਲਾਤ ਨਹੀਂ ਸੰਭਲ ਸਕਦੇ ਤਾਂ ਕੁਰਸੀ ਛੱਡੇ ਮਹਾਰਾਜਾ: ਆਪ

ਚੰਡੀਗੜ੍ਹ 12 ਸਤੰਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ 'ਚ ਕਰੋਨਾ ਦੇ ਦਿਨ-ਬ-ਦਿਨ ਵਧਦੇ ਜਾ ਰਹੇ ਕਹਿਰ ਲਈ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜਿੰਮੇਵਾਰ ਦੱਸਦਿਆ ਕਿਹਾ ਕਿ ਜੇਕਰ ਫਾਰਮਹਾਊਸ 'ਚੋ ਨਿਕਲ ਕੇ ਬੇਕਾਬੂ ਹੋਏ ਹਲਾਤਾਂ ਨੂੰ ਸੁਧਾਰਨ ਦੀ ਸਮਰੱਥਾ ਨਹੀਂ ਰਹੀ ਤਾਂ 'ਰਾਜਾ ਸਾਹਿਬ' ਨੂੰ ਮੁੱਖਮੰਤਰੀ ਦੀ ਕੁਰਸੀ ਤੁਰੰਤ ਛੱਡ ਦੇਣੀ ਚਾਹੀਦੀ ਹੈ।

Captain Amarinder Singh Captain Amarinder Singh

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੋਨਾ ਦੇ ਵਧਦੇ ਪ੍ਰਕੋਪ ਨੂੰ 'ਲੋਕਾਂ ਦੀ ਅਣਗਿਹਲੀ' ਦੱਸ ਕੇ ਮੁੱਖਮੰਤਰੀ ਆਪਣੀਆਂ ਨਾਕਾਮੀਆਂ-ਅਤੇ ਨਲਾਇਕੀਆਂ ਦੇ ਪਰਦਾ ਨਹੀਂ ਪਾ ਸਕਦੇ। ਹਰਪਾਲ ਸਿੰਘ ਚੀਮਾ ਨੇ ਦਿੱਲੀ ਅਤੇ ਪੰਜਾਬ ਦੇ ਤੁਲਨਾਤਮਕ ਅੰਕੜੇ ਪੇਸ਼ ਕਰਦਿਆਂ ਕਿਹਾ, '' 11 ਸਤੰਬਰ ਨੂੰ ਦਿੱਲੀ 'ਚ 60580 ਅਤੇ ਪੰਜਾਬ 'ਚ ਸਿਰਫ਼ 33595 ਟੈਸਟ ਹੋਏ।

coronaviruscorona virus

ਜਿੰਨਾ ਦੀ ਕਰੋਨਾ ਪਾਜੇਟਿਵ ਦਰ ਦਿੱਲੀ 'ਚ 7.0 ਫੀਸਦ ਅਤੇ ਪੰਜਾਬ 'ਚ 7.3 ਫੀਸਦ ਰਹੀ। ਦਿੱਲੀ 'ਚ ਰਿਕਵਰੀ (ਠੀਕ ਹੋਣ) ਦੀ ਦਰ 84.90 ਫੀਸਦ ਅਤੇ ਪੰਜਾਬ 71.40 ਫੀਸਦ ਰਹੀ। ਦਿੱਲੀ 'ਚ 11 ਸਤੰਬਰ ਨੂੰ 21 ਮੌਤਾਂ ਹੋਈਆਂ ਜਦਕਿ ਪੰਜਾਬ 'ਚ ਇਹ ਗਿਣਤੀ 63 ਤੱਕ ਪਹੂੰਚ ਗਈ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ ਬੈਡਾਂ ਦੀ ਸੰਖਿਆ 14379 ਅਤੇ ਪੰਜਾਬ 'ਚ ਇਹ 8874 ਹੈ।

coronaviruscoronavirus

ਦਿੱਲੀ 'ਚ ਵਿਸ਼ੇਸ਼ ਕੋਵਿਡ ਹੈਲਥ ਸੈਂਟਰਾਂ ਦੀ ਗਿਣਤੀ 601 ਹੈ ਜਦਕਿ ਪੰਜਾਬ ਸਰਕਾਰ ਅਜਿਹਾ ਇੱਕ ਵੀ ਸੈਂਟਰ ਸਥਾਪਿਤ ਨਹੀਂ ਕਰ ਸਕੀ। ਜਦਕਿ ਵੱਧ ਆਬਾਦੀ ਦੇ ਹਿਸਾਬ ਨਾਲ ਪੰਜਾਬ 'ਚ ਟੈਸਟਾਂ, ਬੈਡਾਂ ਅਤੇ ਵਿਸ਼ੇਸ਼ ਕਰੋਨਾ ਕੇਅਰ ਅਤੇ ਵਿਸ਼ੇਸ਼ ਹਸਪਤਾਲਾਂ 'ਚ ਗਿਣਤੀ ਵੀ ਵੱਧ ਹੋਣੀ ਚਾਹੀਦੀ ਹੈ।''
ਚੀਮਾ ਨੇ ਮੁੱਖਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ, ''ਰਾਜਾ ਸਾਹਿਬ!

Harpal CheemaHarpal Cheema

ਪਹਿਲਾ ਪੰਜਾਬ 'ਚ ਦਿੱਲੀ ਨਾਲੋਂ ਵੱਧ ਪ੍ਰਬੰਧ ਕਰ ਲਓ, ਮੌਤ ਦਰ ਘਟਾ ਲਓ ਅਤੇ ਰਿਕਵਰੀ ਦਰ ਵਧਾ ਲਓ, ਸਰਕਾਰ ਵੱਲੋਂ ਘਰ-ਘਰ ਆਕਸੀਮੀਟਰ ਭੇਜ ਦਿਓ, ਫਿਰ ਦਿੱਲੀ ਜਾਂ ਕਿਸੇ ਹੋਰ ਦੀ ਫਿਕਰ ਕਰਨਾ।'' ਹਰਪਾਲ ਸਿੰਘ ਚੀਮਾ ਨੇ ਮੁੱਖਮੰਤਰੀ ਵੱਲੋਂ ਲੋਕਾਂ ਨੂੰ ਮਾਰਕੀਟ 'ਚੋ 514 ਰੁਪਏ 'ਚ ਆਕਸੀਮੀਟਰ ਖਰੀਦਣ ਲਈ ਕਹਿਣ ਵਾਲੇ ਮੁੱਖਮੰਤਰੀ ਕਿਸ ਨਵੇ ਮਾਫ਼ੀਆ ਨਾਲ ਰਲ ਕੇ ਲੋਕਾਂ ਨੂੰ ਲੁਟਾਉਣ ਲੱਗੇ ਹੋਏ ਹਨ? ਕਿਉਂਕਿ ਮਾਰਕੀਟ 'ਚ 250-300 ਰੁਪਏ 'ਚ ਉਪਲਬਧ ਹੈ।
ਚੀਮਾ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਖਰਚ 'ਤੇ ਘਰ-ਘਰ ਆਕਸੀਮੀਟਰਾਂ ਦਾ ਪ੍ਰਬੰਧ ਕਰੇ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement