'ਅਕਾਲ ਤਖ਼ਤ ਸਾਹਿਬ ਤੋਂ 'ਸਰਬੱਤ ਖ਼ਾਲਸਾ' ਸੱਦ ਕੇ ਸਿੱਖਾਂ ਨੂੰ ਅਪਣੇ ਫ਼ੈਸਲੇ ਆਪ ਕਰਨ ਦਿਉ, ਬਾਦਲਾਂ ਦੇ
Published : Sep 12, 2020, 1:36 am IST
Updated : Sep 12, 2020, 1:36 am IST
SHARE ARTICLE
image
image

'ਅਕਾਲ ਤਖ਼ਤ ਸਾਹਿਬ ਤੋਂ 'ਸਰਬੱਤ ਖ਼ਾਲਸਾ' ਸੱਦ ਕੇ ਸਿੱਖਾਂ ਨੂੰ ਅਪਣੇ ਫ਼ੈਸਲੇ ਆਪ ਕਰਨ ਦਿਉ, ਬਾਦਲਾਂ ਦੇ ਫ਼ੈਸਲੇ ਨਾ ਥੋਪੇ ਜਾਣ'

ਨਵੀਂ ਦਿੱਲੀ, 11 ਸਤੰਬਰ (ਅਮਨਦੀਪ ਸਿੰਘ): ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਹੋਏ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਤੇ ਬਾਦਲਾਂ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ 'ਜਾਗੋ' ਪਾਰਟੀ ਦੀ ਅੱਜ ਹੋਈ ਪਲੇਠੀ ਜਨਰਲ ਬਾਡੀ ਮੀਟਿੰਗ ਵਿਚ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਗਈ ਹੈ ਕਿ ਉਹ ਸਰੂਪਾਂ ਬਾਰੇ ਸਰਬਤ ਖ਼ਾਲਸਾ ਸੱਦਣ, ਬਾਦਲ ਪਰਵਾਰ ਨੂੰ ਲਾਂਭੇ ਕਰ ਕੇ, ਸਿੱਖ ਆਪਣੇ ਫ਼ੈਸਲੇ ਆਪ ਕਰਨਗੇ।
ਮੀਟਿੰਗ ਪਿਛੋਂ 'ਜਾਗੋ' ਦੇ ਮੋਢੀ ਪ੍ਰਧਾਨ ਸ.ਮਨਜੀਤ ਸਿੰਘ ਜੀਕੇ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਤੋਂ ਸਰਬਤ ਖ਼ਾਲਸਾ ਸੱਦਿਆ ਜਾਵੇ, ਖ਼ਾਲਸੇ ਨੂੰ ਆਪ ਹੀ ਆਪਣੇ ਫ਼ੈਸਲੇ ਕਰਨ ਦਿਉ, ਬਾਦਲਾਂ ਦੇ ਫ਼ੈਸਲਿਆਂ ਨੂੰ ਛੱਡ ਦਿਉ। ਕੌਣ ਨੇ ਉਹ ਦੋਖੀ, ਜਿਨ੍ਹਾਂ ਨੂੰ ਟਰੱਕਾਂ ਵਿਚ ਲੱਦ ਕੇ ਸਰੂਪ ਦੇ ਦਿਤੇ ਗਏ।''
ਉਨ੍ਹਾਂ ਦਸਿਆ,  ਦੂਜੇ ਮਤੇ ਰਾਹੀਂ ਬਾਦਲਾਂ ਤੇ ਕੈਪਟਨ ਸਰਕਾਰ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਪੁਸ਼ਤਪਨਾਹੀ ਦੇ ਵਿਰੋਧ ਵਿਚ ਸੋਮਵਾਰ ਨੂੰ ਦਿੱਲੀ ਦੇ ਪੰਜਾਬ ਭਵਨ ਦੇ ਬਾਹਰ ਮੁਜ਼ਾਹਰਾ ਕੀਤਾ ਜਾਵੇਗਾ।
ਤੀਜੇ ਮਤੇ ਰਾਹੀਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਅਖਉਤੀ ਤੌਰ 'ਤੇ ਦਿੱਲੀ ਗਰਦਵਾਰਾ ਚੋਣਾਂ 'ਤੇ ਰੋਕ ਲਵਾਉਣ ਲਈ ਅਦਾਲਤ ਦਾ ਰੁੱਖ ਕਰਨ ਦੀ ਨਿਖੇਧੀ ਕੀਤੀ ਗਈ, ਚੌਥੇ ਮਤੇ ਵਿਚ 2 ਅਕਤੂਬਰ ਨੂੰ 'ਜਾਗੋ' ਦੀ ਪਹਿਲੀ ਕਾਇਮੀ ਵਰ੍ਹੇਗੰਢ ਤੇ ਭਾਈ ਤਾਰੂ ਸਿੰਘ ਜੀ ਦੇ ਜਨਮ ਦੀ ਤ੍ਰੈ ਸ਼ਤਾਬਦੀ ਮਨਾਉਣ ਦੇ ਫ਼ੈਸਲੇ ਲਏ ਗਏ।
ਜਨਰਲ ਬਾਡੀ ਮੀਟਿੰਗ ਵਿਚ 'ਜਾਗੋ' ਦੇ ਦਿੱਲੀ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ, 'ਕੌਰ ਬ੍ਰਿਗੇਡ ਦੀ ਸਰਪ੍ਰਸਤ ਬੀਬੀ ਮਨਦੀਪ ਕੌਰ ਬਖ਼ਸ਼ੀ, ਕੌਰ ਯੂਥ ਦੀ ਪ੍ਰਧਾਨ ਬੀਬੀ ਅਵਨੀਤ ਕੌਰ, ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਜੀਕੇ, ਜਾਗੋ ਦੇ ਬੁਲਾਰੇ ਪਰਮਿੰਦਰਪਾਲ ਸਿੰਘ, ਯੂਥ ਵਿੰਗ ਪ੍ਰਧਾਨ ਹਰਜੀਤ ਸਿੰਘ ਬਾਊਂਸ ਤੇ ਭਰਵੀਂ ਗਿਣਤੀ ਵਿਚ ਪਾਰਟੀ ਅਹੁਦੇਦਾਰ ਤੇ ਕਾਰਕੁਨ ਸ਼ਾਮਲ ਹੋਏ।
imageimage

੫--4elhi_ 1mandeep_ ੧੧ Sep_ 6ile No ੦੨

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement