
ਪੰਜਾਬ ਰਾਜ ਭਵਨ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਡਾ. ਜ਼ੈਦੀ, ਜੋ ਕਿ ਸਰਕਾਰੀ ਕਾਲਜ ਲਾਹੌਰ ਯੂਨੀਵਰਸਿਟੀ ਦੇ ਵੀ.ਸੀ ਹਨ,
ਲਾਹੌਰ: ਪਾਕਿਸਤਾਨੀ ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ ਨੇ ਡਾ: ਅਸਗਰ ਜ਼ੈਦੀ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਨਨਕਾਣਾ ਸਾਹਿਬ ਦਾ ਪਹਿਲਾ ਵਾਈਸ-ਚਾਂਸਲਰ ਨਿਯੁਕਤ ਕੀਤਾ ਹੈ। ਪੰਜਾਬ ਰਾਜ ਭਵਨ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਡਾ. ਜ਼ੈਦੀ, ਜੋ ਕਿ ਸਰਕਾਰੀ ਕਾਲਜ ਲਾਹੌਰ ਯੂਨੀਵਰਸਿਟੀ ਦੇ ਵੀ.ਸੀ ਹਨ,
ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵੀ.ਸੀ ਦਾ ਵਾਧੂ ਚਾਰਜ ਸੰਭਾਲਣਗੇ। ਜ਼ੈਦੀ ਨੇ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਸਿੱਖ ਧਰਮ ਦੇ ਅਧਿਐਨ ਲਈ ਇਕ ਕੌਮਾਂਤਰੀ ਪੱਧਰ ਦਾ ਉੱਚ ਕੇਂਦਰ ਬਣਾਉਣ ਦੇ ਟੀਚੇ ਵੱਲ ਕੰਮ ਕਰਨਗੇ।