
ਰਾਜਕੁਮਾਰ ਵੇਰਕਾ ਨੇ ਮੁਲਾਜ਼ਮਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਦਵਾਇਆ ਭਰੋਸਾ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) :- ਬੀਤੇ ਲੰਮੇ ਸਮੇਂ ਤੋਂ ਆਪਣੀਆਂ ਮੰਗਾ ਦੇ ਲਈ ਸੰਘਰਸ਼ ਕਰ ਰਹੇ ਪਨਬਸ ਮੁਲਾਜਮਾਂ ਵੱਲੋਂ ਅੱਜ ਪੰਜਾਬ ਭਰ ਵਿਚ ਕਾਂਗਰਸੀ ਵਿਧਾਇਕਾਂ ਦੀ ਕੋਠੀਆਂ ਦੇ ਘਿਰਾਓ ਕੀਤੇ ਗਏ। ਉਥੇ ਹੀ ਅੰਮ੍ਰਿਤਸਰ ਵਿਖੇ ਡਾ ਰਾਜਕੁਮਾਰ ਵੇਰਕਾ ਦੀ ਕੋਠੀ ਦੇ ਬਾਹਰ ਪੰਜਾਬ ਰੋਡਵੇਜ਼ ਤੇ ਪਨਬਸ ਮੁਲਾਜਮਾਂ ਵਲੋਂ ਭਾਰੀ ਮੀਂਹ ਦੇ ਵਿਚ ਵੀ ਧਰਨਾ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਾਂ, ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ।
Chakka jam of government buses on 7th day
ਇਸ ਕਰਕੇ ਅੱਜ ਪੰਜਾਬ ਭਰ ਵਿਚ ਕਾਂਗਰਸੀ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ। ਇਸ ਮੌਕੇ ਇਨ੍ਹਾਂ ਮੁਲਾਜਮਾਂ ਦਾ ਇਕ ਵਫਦ ਡਾ ਰਾਜਕੁਮਾਰ ਵੇਰਕਾ ਨੂੰ ਉਨ੍ਹਾਂ ਦੀ ਕੋਠੀ ਅੰਦਰ ਜਾ ਕੇ ਵੀ ਮਿਲਿਆ ਅਤੇ ਆਪਣੀਆਂ ਮੰਗਾਂ ਗਿਣਾਈਆਂ। ਇਸ ਤੋਂ ਬਾਅਦ ਡਾ ਰਾਜਕੁਮਾਰ ਵੇਰਕਾ ਆਪ ਉਠ ਕੇ ਉਨ੍ਹਾਂ ਦੇ ਨਾਲ ਬਾਹਰ ਆਏ ਤੇ ਮੀਂਹ ਦੇ ਵਿਚ ਧਰਨੇ ਵਾਲੀ ਜਗ੍ਹਾ 'ਤੇ ਆ ਕੇ ਇਨ੍ਹਾਂ ਮੁਲਾਜਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਮੰਗਲਵਾਰ ਨੂੰ ਉਨ੍ਹਾਂ ਦੇ ਨਾਲ ਮੀਟਿੰਗ ਵਿਚ ਜਾ ਕੇ ਮੁਖਮੰਤਰੀ ਅੱਗੇ ਇਹ ਮੰਗਾਂ ਰੱਖਣਗੇ ਤੇ ਰਹਿਲ ਦੇ ਅਧਾਰ 'ਤੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣਗੇ।
Raj Kumar Verka
ਉਨ੍ਹਾਂ ਕਿਹਾ ਕਿ ਮੈਂ ਖੁਦ ਤੁਹਾਡੇ ਨਾਲ ਮੁੱਖ ਮੰਤਰੀ ਨਾਲ ਗੱਲ ਕਰਨ ਲਈ ਜਾਵਾਂਗਾ। ਉਥੇ ਹੀ ਪਨਬਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਡਾ ਵੇਰਕਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਕੋਲ ਸਾਡੀ ਗੱਲ ਜ਼ਰੂਰ ਕਰਨਗੇ, ਇਸ ਕਰਕੇ ਅਸੀਂ ਇਹ ਧਰਨਾ ਇਥੇ ਖ਼ਤਮ ਕਰਦੇ ਹਾਂ, ਸਾਨੂੰ ਇਨ੍ਹਾਂ ਤੇ ਪੂਰਾ ਭਰੋਸਾ ਹੈ ਪਰ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ 16 ਤਾਰੀਕ ਨੂੰ ਨੈਸ਼ਨਲ ਹਾਈਵੇਅ ਜਾਮ ਕਰਾਂਗੇ।