ਕਾਂਗਰਸ ਆਮ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਸਕੀ ਪਰ ਭਾਜਪਾ ਦੇਦਫ਼ਤਰ ਨੂੰ ਤਾਲਾ ਲਾਉਣ ਆ ਪਹੁੰਚੀ
Published : Sep 12, 2021, 12:17 am IST
Updated : Sep 12, 2021, 12:17 am IST
SHARE ARTICLE
image
image

ਕਾਂਗਰਸ ਆਮ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਪਰ ਭਾਜਪਾ ਦੇ ਦਫ਼ਤਰ ਨੂੰ  ਤਾਲਾ ਲਾਉਣ ਆ ਪਹੁੰਚੀ : ਚੌਧਰੀ ਯਸ਼ਪਾਲ

ਚੌਧਰੀ ਯਸ਼ਪਾਲ

ਲੁਧਿਆਣਾ, 11 ਸਤੰਬਰ  (ਰਾਣਾ ਮੱਲ ਤੇਜੀ) : ਸੂਬੇ ਅੰਦਰ ਸੱਤਾ ਪ੍ਰਾਪਤੀ ਨੂੰ  ਲੈ ਕੇ ਵੱਡੇ ਰਾਜਨੀਤਕ ਦਲਾਂ ਅੰਦਰ ਆਪਸੀ ਟਕਰਾਅ ਵੱਡੇ ਪੱਧਰ 'ਤੇ ਚਲ ਰਹੇ ਹਨ ਅਤੇ ਚੋਣਾਂ ਵਿਚ ਵੋਟਰਾਂ ਨੂੰ  ਲੁਭਾਵਣੇ ਸੁਪਨੇ ਵਿਖਾ ਕੇ ਸੱਤਾ 'ਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਇਹ ਰਾਜਨੀਤਕ ਕਲੇਸ਼ ਕਾਂਗਰਸ ਭਾਜਪਾ ਦਾ ਘੰਟਾ ਘਰ ਵਿਖੇ ਭਾਜਪਾ ਦੇ ਦਫ਼ਤਰ ਨੂੰ  ਤਾਲਾ ਲਗਾਉਣ ਸਬੰਧੀ ਵੇਖਣ ਨੂੰ  ਮਿਲਿਆ | ਜਿਥੇ ਕਾਂਗਰਸ ਦੇ ਯੂਥ ਆਗੂਆਂ ਅਤੇ ਵਰਕਰਾਂ ਨੇ ਮਹਿੰਗਾਈ ਵਿਰੁਧ ਜਦੋਂ ਪ੍ਰਦਰਸ਼ਨ ਕਰ ਕੇ ਭਾਜਪਾ ਦੇ ਦਫ਼ਤਰ ਨੂੰ  ਤਾਲਾ ਲਗਾਉਣਾ ਚਾਹਿਆ ਤਾਂ ਦੋਵਾਂ ਰਾਜਨੀਤਕ ਦਲਾਂ ਵਿਚ ਤਕਰਾਰ ਇਥੋਂ ਤਕ ਵੱਧ ਗਿਆ ਕਿ ਦੋਵਾਂ ਧਿਰਾਂ ਅੰਦਰ ਇੱਟਾਂ-ਪੱਥਰ ਤਕ ਚੱਲੇ | ਜਿਸ ਦਾ ਪੁਲਿਸ ਪ੍ਰਸ਼ਾਸਨ ਨੂੰ  ਬੈਰੀਕੇਟ ਲਗਾ ਕੇ ਇਸ ਵੱਡੇ ਟਕਰਾਅ ਨੂੰ  ਰੋਕਿਆ | 
ਇਸ ਸਬੰਧੀ ਤਿੱਖਾ ਪ੍ਰਤੀਕਰਮ ਲੈਂਦੇ ਹੋਏ ਚੌਧਰੀ ਯਸ਼ਪਾਲ ਨੇ ਕਿਹਾ ਕਾਂਗਰਸ ਪਾਰਟੀ ਖ਼ੁਦ ਤਾਂ ਆਮ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਪਰ ਭਾਜਪਾ ਦੇ ਦਫ਼ਤਰ ਨੂੰ  ਅੱਜ ਤਾਲਾ ਲਾਉਣ ਆ ਪਹੁੰਚੀ | ਉਨ੍ਹਾਂ ਕਿਹਾ ਕਾਂਗਰਸ ਅਪਣੀ ਹਾਰ ਦੀ ਬੁਖਲਾਹਟ ਦੂਜਿਆਂ 'ਤੇ ਪੱਥਰ ਮਾਰ ਕੇ ਵਿਖਾ ਰਹੀ ਹੈ | ਜੇਕਰ ਅੱਜ ਦੋਵਾਂ ਧਿਰਾਂ ਵਿਚ ਪੁਲਿਸ ਨਾ ਆਉਂਦੀ ਤਾਂ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ | ਉਨ੍ਹਾਂ ਕਿਹਾ ਜੇਕਰ ਕਾਂਗਰਸ ਨੇ ਭਾਜਪਾ ਵਿਰੁਧ ਅਜਿਹੀ ਕਾਰਵਾਈ ਦੁਬਾਰਾ ਕੀਤੀ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | 
L48_Rana Mal Teji_11_02
 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement