
ਪੰਜਾਬ ਵਿਚ ਕੌਮੀ ਲੋਕ ਅਦਾਲਤ ਦੌਰਾਨ 378 ਬੈਂਚਾਂ ਸਾਹਮਣੇ 86,204 ਮਾਮਲਿਆਂ 'ਤੇ ਸੁਣਵਾਈ
ਚੰਡੀਗੜ੍ਹ, 11 ਸਤੰਬਰ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਭਰ ਵਿਚ ਅੱਜ ਨੈਸ਼ਨਲ ਲੋਕ ਅਦਾਲਤ ਦੌਰਾਨ 378 ਬੈਂਚਾਂ ਸਾਹਮਣੇ 86,204 ਕੇਸਾਂ 'ਤੇ ਸੁਣਵਾਈ ਕੀਤੀ ਗਈ | ਇਹ ਅਦਾਲਤ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਜੀ ਅਤੇ ਆਨਲਾਈਨ ਮੋਡ ਰਾਹੀਂ ਲਾਈ ਗਈ |
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜਸਟਿਸ ਅਜੈ ਤਿਵਾੜੀ ਦੀ ਰਹਿਨੁਮਾਈ ਹੇਠ ਇਸ ਲੋਕ ਅਦਾਲਤ ਦੌਰਾਨ ਵਿਆਹ ਸਬੰਧੀ ਝਗੜਿਆਂ, ਜਾਇਦਾਦ ਦੇ ਝਗੜਿਆਂ, ਚੈਕ ਬਾਊਾਸ ਦੇ ਕੇਸਾਂ, ਕਿਰਤ ਮਾਮਲਿਆਂ, ਅਪਰਾਧਿਕ ਮਾਮਲੇ, ਕੈੰਸਲੇਸ਼ਨ/ ਅਨਟ੍ਰੇਸਡ ਰਿਪੋਰਟਾਂ ਆਦਿ ਨਾਲ ਸਬੰਧਤ ਲੰਮੇ ਸਮੇਂ ਤੋਂ ਲਟਕਦੇ ਮਾਮਲੇ ਸੁਣੇ ਗਏ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ | ਇਸ ਤੋਂ ਇਲਾਵਾ, ਵੱਖ-ਵੱਖ ਪਾਰਟੀਆਂ ਦੀ ਸਹਿਮਤੀ ਨਾਲ ਐਵਾਰਡ ਪਾਸ ਕੀਤੇ ਗਏ | ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੀਆਂ ਵਿਵਸਥਾਵਾਂ ਮੁਤਾਬਕ ਕੋਰਟ ਫ਼ੀਸ ਰਿਫ਼ੰਡ ਕਰਨ ਦੇ ਆਦੇਸ਼ ਦਿਤੇ ਗਏ | ਲੋਕ ਅਦਾਲਤ ਦੌਰਾਨ ਬੈਂਚਾਂ, ਵਕੀਲਾਂ ਅਤੇ ਦੂਜੀਆਂ ਧਿਰਾਂ ਦੀ ਸਹੂਲਤ ਲਈ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵਲੋਂ ਆਨਲਾਈਨ ਲੋਕ ਅਦਾਲਤ ਲਈ ਜ਼ਰੂਰੀ ਇਹਤਿਆਤੀ ਦਿਸ਼ਾ-ਨਿਰਦੇਸ਼ ਵੀ ਲਾਗੂ ਕੀਤੇ ਗਏ | ਇਸ ਮੌਕੇ ਸਾਰੇ ਲੋੜਵੰਦ ਵਿਅਕਤੀਆਂ ਖਾਸ ਕਰ ਕੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹਈਆ ਕਰਨ ਲਈ ਉਪਲਬਧ ਟੋਲ ਫਰੀ ਨੰਬਰ-1968 ਬਾਰੇ ਜਾਗਰੂਕ ਕੀਤਾ ਗਿਆ | ਅਰੁਣ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਆਮ ਲੋਕਾਂ ਨੂੰ ਲੋਕ ਅਦਾਲਤਾਂ ਰਾਹੀਂ ਅਪਣੇ ਝਗੜੇ ਨਿਪਟਾਉਣ ਲਈ ਪ੍ਰੇਰਤ ਕੀਤਾ |
1ੈਸਏਐਸ-ਨਰਿੰਦਰ-11-1