
ਪਿਛਲੇ 2 ਸਾਲਾਂ ’ਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ 17 ਵਾਰ ਹੋਇਆ ਹਮਲਾ : ਸੰਜੇ ਰਾਊਤ
ਮੁੰਬਈ, 11 ਸਤੰਬਰ : ਮਹਾਰਾਸ਼ਟਰ ਦੇ ਸੰਸਦ ਮੈਂਬਰ ਅਤੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ਸਨਿਚਰਵਾਰ ਨੂੰ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧ ਕਰ ਰਹੇ ਕਿਸਾਨਾਂ ’ਤੇ ਪਿਛਲੇ ਦੋ ਸਾਲਾਂ ਵਿਚ 17 ਵਾਰ ਹਮਲਾ ਕੀਤਾ ਗਿਆ। ਰਾਉਤ ਨੇ ਕਿਹਾ ਕਿ ਹਰਿਆਣਾ ਵਿਚ, ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ’ਤੇ ਪੁਲਿਸ ਜਾਂ ਰਾਜਨੀਤਕ ਗੁੰਡਿਆਂ ਦੁਆਰਾ ਕਿਸਾਨਾਂ ਦੇ ਸਿਰ ਵੀ ਪਾੜ ਦਿਤੇ ਗਏ। ਇਹ ਕਾਰਵਾਈ ਰਾਜ ਸਰਕਾਰ ਦੇ ਆਦੇਸ਼ਾਂ ’ਤੇ ਕੀਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਚੰਗਾ ਨਹੀਂ ਹੈ ਜੇ ਕੇਂਦਰ ਗੱਲਬਾਤ ਸ਼ੁਰੂ ਨਹੀਂ ਕਰਦੀ ਅਤੇ ਕਿਸਾਨਾਂ ਨੂੰ ਅਪਣੀ ਬਾਕੀ ਦੀ ਜ਼ਿੰਦਗੀ ਲਈ ਸੜਕਾਂ ’ਤੇ ਬਿਠਾਉਂਦੀ ਹੈ। ਤੁਸੀਂ ਦੋ ਸਾਲਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਲ ਧਿਆਨ ਨਹੀਂ ਦੇ ਰਹੇ। (ਏਜੰਸੀ)