ਦਿੱਲੀ 'ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ 
Published : Sep 12, 2021, 12:15 am IST
Updated : Sep 12, 2021, 12:15 am IST
SHARE ARTICLE
image
image

ਦਿੱਲੀ 'ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ 

ਹਵਾਈ ਅੱਡਾ ਬਣਿਆ ਦਰਿਆ, ਸੜਕਾਂ ਵੀ ਭਰੀਆਂ

ਨਵੀਂ ਦਿੱਲੀ, 11 ਸਤੰਬਰ : ਦਿੱਲੀ 'ਚ ਸਤੰਬਰ ਵਿਚ ਸਨਿਚਰਵਾਰ ਸ਼ਾਮ ਤਕ 383.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਇਸ ਮਹੀਨੇ 'ਚ 77 ਸਾਲਾਂ ਵਿਚ ਸੱਭ ਤੋਂ ਵੱਧ ਹੈ | ਆਈਐਮਡੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਤੰਬਰ 1944 ਵਿਚ ਸ਼ਹਿਰ 'ਚ 417.3 ਮਿਲੀਮੀਟਰ ਬਾਰਸ਼ ਹੋਈ ਸੀ, ਜੋ 1901-2021 ਦਰਮਿਆਨ ਸੱਭ ਤੋਂ ਵੱਧ ਸੀ | 
   ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਸਨਿਚਰਵਾਰ ਸਵੇਰੇ ਤੇਜ਼ ਮੀਂਹ ਪਿਆ, ਜਿਸ ਕਾਰਨ ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 ਅਤੇ ਸ਼ਹਿਰ ਦੇ ਹੋਰ ਹਿੱਸਿਆਂ 'ਚ ਪਾਣੀ ਭਰ ਗਿਆ | ਇਸ ਦੌਰਾਨ ਹਵਾਈ ਅੱਡੇ 'ਚ ਦਰਿਆ ਵਰਗਾ ਨਜ਼ਾਰਾ ਦੇਖਣ ਨੂੰ  ਮਿਲਿਆ | ਮੌਸਮ ਵਿਭਾਗ ਨੇ ਅੱਜ ਦਿੱਲੀ ਅਤੇ ਐਨ. ਸੀ. ਆਰ. ਖੇਤਰ ਵਿਚ ਮੀਂਹ ਪੈਣ ਦਾ ਪੂਰਵ ਅਨੁਮਾਨ ਪ੍ਰਗਟਾਇਆ ਸੀ | ਦਿੱਲੀ ਵਿਚ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ | ਮੌਸਮ ਵਿਭਾਗ ਨੇ ਸਨਿਚਰਵਾਰ ਨੂੰ  ਦਸਿਆ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਿਹਾ | ਸੂਤਰਾਂ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਸਨਿਚਰਵਾਰ ਸਵੇਰੇ ਹਵਾਈ ਅੱਡੇ ਤੋਂ 5 ਉਡਾਣਾਂ ਦਾ ਮਾਰਗ ਬਦਲਿਆ ਗਿਆ | ਸਪਾਈਸ ਜੈੱਟ ਦੀਆਂ ਦੋ ਅਤੇ 


ਇੰਡੀਗੋ ਅਤੇ ਗੋਅ ਫ਼ਰਸਟ ਦੀ 1-1 ਉਡਾਣਾਂ ਦਾ ਮਾਰਗ ਬਦਲ ਕੇ ਜੈਪੁਰ ਵਲ ਕਰ ਦਿਤਾ ਗਿਆ ਹੈ | ਦੁਬਈ ਤੋਂ ਦਿੱਲੀ ਆ ਰਹੇ ਇਕ ਕੌਮਾਂਤਰੀ ਜਹਾਜ਼ ਦਾ ਮਾਰਗ ਬਦਲ ਕੇ ਅਹਿਮਦਾਬਾਦ ਕਰ ਦਿਤਾ ਗਿਆ | ਦਿੱਲੀ ਕੌਮਾਂਤਰੀ ਹਵਾਈ ਅੱਡੇ ਲਿਮਟਿਡ ਨੇ ਟਵੀਟ ਕਰ ਦਸਿਆ ਕਿ ਅਚਾਨਕ ਮੀਂਹ ਆਉਣ ਕਾਰਨ ਹਵਾਈ ਅੱਡੇ ਦੇ ਰਨ-ਵੇ 'ਚ ਪਾਣੀ ਭਰ ਗਿਆ | ਸਾਡੀ ਟੀਮ ਨੇ ਤੁਰਤ ਸਮੱਸਿਆ 'ਤੇ ਗ਼ੌਰ ਕੀਤਾ ਅਤੇ ਇਸ ਨੂੰ  ਹੱਲ ਕਰ ਲਿਆ ਗਿਆ ਹੈ |
ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਵਿਚ ਭਾਰੀ ਮੀਂਹ ਦਾ ਅਲਰਟ ਦਿੱਲੀ ਅਤੇ ਐਨ. ਸੀ. ਆਰ. ਖੇਤਰ ਲਈ ਜਾਰੀ ਕੀਤਾ ਗਿਆ ਹੈ | ਮੌਸਮ ਵਿਭਾਗ ਨੇ ਪਹਿਲਾਂ ਹੀ ਅਨੁਮਾਨ ਲਾਇਆ ਸੀ ਕਿ ਸਤੰਬਰ ਵਿਚ ਇਸ ਵਾਰ 10 ਫ਼ੀ ਸਦੀ ਜ਼ਿਆਦਾ ਮੀਂਹ ਪੈ ਸਕਦਾ ਹੈ | ਜਦਕਿ ਅਗੱਸਤ ਵਿਚ 24 ਫ਼ੀ ਸਦੀ ਘੱਟ ਮੀਂਹ ਰੀਕਾਰਡ ਕੀਤਾ ਗਿਆ ਹੈ |           (ਏਜੰਸੀ)

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement