ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ
Published : Sep 12, 2021, 12:03 am IST
Updated : Sep 12, 2021, 12:03 am IST
SHARE ARTICLE
image
image

ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ

ਨਵੀਂ ਦਿੱਲੀ, 11 ਸਤੰਬਰ : ਜਲਦ ਹੀ ਬਾਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਰੀਕਾਰਡ ਉੱਚ ਪੱਧਰ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਤੇਲ ’ਤੇ ਇੰਪੋਰਟ ਡਿਊਟੀ ਵਿਚ ਕਟੌਤੀ ਕਰ ਦਿਤੀ ਹੈ। ਇੰਪੋਰਟ ਡਿਊਟੀ ਵਿਚ ਕਮੀ ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਘਟਾ ਸਕਦੀ ਹੈ ਅਤੇ ਖਪਤ ਨੂੰ ਉਤਸ਼ਾਹਤ ਕਰ ਸਕਦੀ ਹੈ।
ਸਰਕਾਰ ਨੇ ਸ਼ੁਕਰਵਾਰ ਦੇਰ ਰਾਤ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਕਿ ਕੱਚੇ ਪਾਮ ਤੇਲ ’ਤੇ ਬੇਸ ਇੰਪੋਰਟ ਟੈਕਸ 10 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ, ਜਦੋਂ ਕਿ ਕੱਚੇ ਸੋਇਆ ਤੇਲ ਤੇ ਕੱਚੇ ਸੂਰਜਮੁਖੀ ਤੇਲ ’ਤੇ ਟੈਕਸ 7.5 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ। ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਦੇ ਤੇਲ ਦੇ ਰਿਫ਼ਾਇੰਡ ਗ੍ਰੇਡਜ਼ ’ਤੇ ਇੰਪੋਰਟ ਟੈਕਸ 37.5 ਫ਼ੀ ਸਦੀ ਤੋਂ ਘਟਾ ਕੇ 32.5 ਫ਼ੀ ਸਦੀ  ਕਰ ਦਿਤਾ ਗਿਆ ਹੈ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਇਹ ਨੋਟੀਫ਼ਿਕੇਸ਼ਨ ਸਨਿਚਰਵਾਰ ਤੋਂ ਪ੍ਰਭਾਵੀ ਹੋਵੇਗੀ।
ਬੇਸ ਇੰਪੋਰਟ ਡਿਊਟੀ ਵਿਚ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੀ ਦਰਾਮਦ ’ਤੇ ਕੁਲ 24.75 ਫ਼ੀ ਸਦੀ ਟੈਕਸ ਰਹਿ ਗਿਆ ਹੈ, ਜਿਸ ਵਿਚ 2.5 ਫ਼ੀ ਸਦੀ ਬੇਸ ਇੰਪੋਰਟ ਡਿਊਟੀ ਤੇ ਹੋਰ ਟੈਕਸ ਸ਼ਾਮਲ ਹਨ। ਉਥੇ ਹੀ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੇ ਰਿਫ਼ਾਇੰਡ ਗ੍ਰੇਡ ’ਤੇ ਕੁਲ ਟੈਕਸ 35.75 ਫ਼ੀ ਸਦੀ ਰਹਿ ਗਿਆ ਹੈ। 
ਜ਼ਿਕਰਯੋਗ ਹੈ ਕਿ ਭਾਰਤ ਅਪਣੀ ਦੋ-ਤਿਹਾਈ ਤੋਂ ਵੱਧ ਖਾਣਯੋਗ ਤੇਲ ਦੀ ਮੰਗ ਦਰਾਮਦ ਰਾਹੀਂ ਪੂਰੀ ਕਰਦਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਤੇਲ ਦੀਆਂ ਸਥਾਨਕ ਕੀਮਤਾਂ ਵਿਚ ਤੇਜ਼ੀ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਪਾਮ ਤੇਲ ਮੁੱਖ ਤੌਰ ’ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਹੁੰਦਾ ਹੈ, ਜਦੋਂ ਕਿ ਸੋਇਆ ਤੇ ਸੂਰਜਮੁਖੀ ਵਰਗੇ ਹੋਰ ਤੇਲ ਅਰਜਨਟੀਨਾ, ਬ੍ਰਾਜ਼ੀਲ, ਯੂਕਰੇਨ ਅਤੇ ਰੂਸ ਤੋਂ ਆਉਂਦੇ ਹਨ।     (ਏਜੰਸੀ)

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement