ਖੰਨਾ ’ਚ ਬੱਚੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ; ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
Published : Sep 12, 2023, 2:26 pm IST
Updated : Sep 12, 2023, 2:26 pm IST
SHARE ARTICLE
Child commit suicide in Khanna
Child commit suicide in Khanna

ਪ੍ਰਵਾਰ ਵਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟੀ.ਵੀ. 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।

 

ਲੁਧਿਆਣਾ: ਖੰਨਾ 'ਚ 12 ਸਾਲਾ ਬੱਚੇ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਬੱਚਾ ਅਪਣੇ ਘਰ ਵਿਚ ਇਕੱਲਾ ਸੀ। ਇਸ ਦੌਰਾਨ ਉਸ ਨੇ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਤਕ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰਵਾਰ ਵਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟੀ.ਵੀ. 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁਰਪਤਵੰਤ ਪੰਨੂ ਦਾ ਪਲਾਨ ਠੁੱਸ, ਸਰੀ 'ਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਗਰਮਖਿਆਲੀ ਰੈਫਰੰਡਮ  

ਦਸਿਆ ਜਾ ਰਿਹਾ ਹੈ ਕਿ ਪਿੰਡ ਇਕੋਲਾਹਾ ਦਾ ਇਹ ਪ੍ਰਵਾਰ ਗੱਦੇ ਦੀ ਫੈਕਟਰੀ ਵਿਚ ਕੰਮ ਕਰਦਾ ਹੈ।  ਰੰਗੋਈ ਨਾਂਅ ਦਾ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅਪਣੀ ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। ਮ੍ਰਿਤਕ ਦੇ ਜੀਜਾ ਰੱਜੂ ਨੇ ਦਸਿਆ ਕਿ ਉਸ ਦੇ ਸਹੁਰੇ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ।  ਉਸ ਦਾ ਸਾਲਾ ਰੰਗੋਈ ਸੁਲਤਾਨਪੁਰ, ਉੱਤਰ ਪ੍ਰਦੇਸ਼ ਵਿਚ ਇਕੱਲਾ ਰਹਿੰਦਾ ਸੀ।  ਇਸ ਲਈ ਰੱਖੜੀ 'ਤੇ ਉਸ ਦੀ ਪਤਨੀ ਅਪਣੇ ਭਰਾ ਨੂੰ ਪਿੰਡ ਤੋਂ ਇਥੇ ਲੈ ਕੇ ਆਈ ਸੀ।

ਇਹ ਵੀ ਪੜ੍ਹੋ: ਸ਼ਾਹਬਾਦ ਦੇ ਪ੍ਰਾਪਰਟੀ ਡੀਲਰ ਨੇ ਜ਼ੀਰਕਪੁਰ ਦੇ ਫ਼ਲੈਟ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ 

ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਘਰ ਵਿਚ ਬੱਚੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਇਸ ਮੌਕੇ ਉਸ ਦਾ 5 ਸਾਲਾ ਬੇਟਾ ਵੀ ਘਰ 'ਚ ਸੀ। ਸਿਵਲ ਹਸਪਤਾਲ ਵਿਖੇ ਫੋਰੈਂਸਿਕ ਮਾਹਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦਸਿਆ ਕਿ ਬੀਤੀ ਰਾਤ ਪੁਲਿਸ ਬੱਚੇ ਦੀ ਲਾਸ਼ ਲੈ ਕੇ ਹਸਪਤਾਲ ਆਈ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿਤਾ ਗਿਆ ਹੈ। 

 

Tags: khanna, suicide

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement