Mohali News : ਰੋਪੜ ਰੇਂਜ ਵਿੱਚ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਵੱਡੇ ਪੱਧਰ ‘ਤੇ ਜਾਰੀ-ਡੀ ਆਈ ਜੀ ਨਿਲਾਂਬਰੀ ਜਗਦਲੇ

By : BALJINDERK

Published : Sep 12, 2024, 5:42 pm IST
Updated : Sep 12, 2024, 5:48 pm IST
SHARE ARTICLE
ਸ੍ਰੀਮਤੀ ਨਿਲਾਂਬਰੀ ਜਗਦਲੇ, ਡੀ.ਆਈ.ਜੀ
ਸ੍ਰੀਮਤੀ ਨਿਲਾਂਬਰੀ ਜਗਦਲੇ, ਡੀ.ਆਈ.ਜੀ

Mohali News : 211 ਕੇਸਾਂ ਵਿੱਚ 296 ਨਸ਼ਾ ਤਸਕਰ ਗ੍ਰਿਫ਼ਤਾਰ

Mohali News : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਵਚਨਬੱਧਤਾ ਤਹਿਤ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਪੜ ਰੇਂਜ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ 17 ਜੂਨ, 2024 ਤੋਂ ਸਪੈਸ਼ਲ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ 211 ਕੇਸਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।     

ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਨਿਲਾਂਬਰੀ ਜਗਦਲੇ, ਡੀ.ਆਈ.ਜੀ. ਰੋਪੜ ਰੇਂਜ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਰੋਪੜ ਰੇਂਜ ਦੇ ਜ਼ਿਲ੍ਹਿਆਂ ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ 211 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਰੀਬ 381 ਕਿਲੋ 770 ਗ੍ਰਾਮ ਭੁੱਕੀ, 44 ਕਿਲੋ 167 ਗ੍ਰਾਮ ਅਫੀਮ, 13 ਗ੍ਰਾਮ 10 ਮਿਲੀਗ੍ਰਾਮ ਸਮੈਕ, 963 ਗ੍ਰਾਮ ਨਸ਼ੀਲਾ ਪਾਊਡਰ, 14507 ਨਸ਼ੀਲੀਆਂ ਗੋਲੀਆਂ, 1 ਕਿਲੋ 746 ਗ੍ਰਾਮ ਚਰਸ, 1 ਕਿਲੋ 397 ਗ੍ਰਾਮ 75 ਮਿਲੀਗ੍ਰਾਮ ਹੈਰੋਇਨ, 50 ਨਸ਼ੀਲੀ ਦਵਾਈ ਦੀਆਂ ਬੋਤਲਾਂ, 61 ਕਿਲੋ 347 ਗ੍ਰਾਮ ਗਾਂਜਾ, 3281 ਨਸ਼ੀਲੇ ਇੰਜੈਕਸ਼ਨ ਅਤੇ 3,95,450-/ ਡਰੱਗ ਮਨੀ ਵਗੈਰਾ ਦੀ ਰਿਕਵਰੀ ਕੀਤੀ ਗਈ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 42,00,000 ਰੁਪਏ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕਰਵਾਉਣ ਲਈ ਸਮਰੱਥ ਅਥਾਰਟੀ ਨੂੰ ਕੇਸ ਭੇਜੇ ਗਏ ਹਨ ਅਤੇ ਨਸ਼ਾ ਤਸਕਰਾਂ ਦੀ 1,34,123/-ਰੁਪਏ ਦੀ ਪ੍ਰਾਪਰਟੀ ਜ਼ਬਤ ਕਰਵਾਈ ਗਈ ਹੈ। ਡੀ ਆਈ ਜੀ ਅਨੁਸਾਰ ਐਨ.ਡੀ.ਪੀ.ਐਸ ਦੇ ਜੋ ਦੋਸ਼ੀ ਜਮਾਨਤਾਂ ਲੈਣ ਉਪਰੰਤ ਸਬੰਧਤ ਅਦਾਲਤਾਂ ਵਿੱਚ ਹਾਜ਼ਰ ਨਹੀਂ ਹੋ ਰਹੇ, ਉਨ੍ਹਾਂ ਦੀਆਂ ਜ਼ਮਾਨਤਾਂ ਕੈਂਸਲ ਕਰਵਾਉਣ ਲਈ ਵੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿੱਚ 10 ਸਤੰਬਰ 2024 ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੋਪੜ ਕੈਂਪ ਐਟ ਮੋਹਾਲੀ ਦੀ ਟੀਮ ਦੇ ਇੰਚਾਰਜ ਸੁਖਵਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਰਾਮ ਬਾਬੂ ਵਾਸੀ ਮਕਾਨ ਨੰਬਰ 389, ਵਿਕਾਸ ਨਗਰ ਮੋਲੀ ਜਗਰਾ ਚੰਡੀਗੜ੍ਹ ਜੋ ਕਿ ਨਸ਼ੀਲੀਆ ਦਵਾਈਆਂ ਦੀ ਸਪਲਾਈ ਦੇਣ ਨੇੜੇ ਨੌ ਗਜਾ ਪੀਰ ਸੈਣੀ ਵਿਹਾਰ ਫੇਸ-1 ਬਲਟਾਨਾ ਵਾਲੀ ਗਲੀ ਵਿਚ ਮੋਟਰਸਾਈਕਲ ਨੰਬਰ CH-01-CF-5745 ਮਾਰਕਾ ਸਪਲੈਂਡਰ ਤੇ ਆਇਆ ਸੀ ਜਿਸ ਪਾਸੋ ਭਾਰੀ ਮਾਤਰਾ ਵਿਚ ਨਸ਼ੀਲੀਆ ਦਵਾਈਆਂ ਬ੍ਰਾਮਦ ਹੋ ਸਕਦੀਆ ਹਨ।

ਉਸ ਖਿਲਾਫ਼ ਪੱਕੀ ਤੇ ਭਰੋਸੇਯੋਗ ਅਗਾਊਂ ਸੂਚਨਾ ਹੋਣ ‘ਤੇ ਥਾਣਾ ਜ਼ੀਰਕਪੁਰ ਵਿਖੇ ਮੁਕੱਦਮਾ ਨੰਬਰ 403 ਮਿਤੀ 10-09-2024 ਅ/ਧ 22/61/85 NDPS Act ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਬਾਅਦ ਵਿੱਚ ਸੰਜੇ ਕੁਮਾਰ ਉਰਫ ਸੰਜੂ ਉੱਕਤ ਨੂੰ ਸਮੇਤ ਉਕਤ ਮੋਟਰਸਾਈਕਲ ਤੇ ਪਿਠੂ ਬੈਗ ਸਮੇਤ ਕਾਬੂ ਕੀਤਾ ਗਿਆ ਤੇ ਜਸਪਿੰਦਰ ਸਿੰਘ ਗਿੱਲ, ਡੀ.ਐਸ.ਪੀ. ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਦੀ ਹਾਜਰੀ ਵਿਚ ਉਸ ਦੀ ਪੁੱਛਗਿੱਛ ਕੀਤੀ ਗਈ। ਉਸਨੇ ਪੁੱਛਗਿਛ ਵਿੱਚ ਦਸਿਆ ਕਿ ਉਸਦੇ ਖਿਲਾਫ ਪਹਿਲਾ ਵੀ ਸੈਕਟਰ 39 ਚੰਡੀਗੜ੍ਹ ਵਿਖੇ 22 NDPS Act ਤਹਿਤ ਮੁਕੱਦਮਾ ਦਰਜ ਹੈ। ਤਲਾਸ਼ੀ ਦੌਰਾਨ ਉਸ ਪਾਸੋਂ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਸ਼ੀਲੀ ਗੋਲੀਆਂ, 36 ਨਸ਼ੀਲੇ ਟੀਕਿਆਂ ਅਤੇ 20,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਸ੍ਰੀਮਤੀ ਨਿਲਾਂਬਰੀ ਜਗਦਲੇ, ਆਈ.ਪੀ.ਐਸ, ਡੀ.ਆਈ.ਜੀ, ਰੋਪੜ ਰੇਂਜ ਨੇ ਦੱਸਿਆ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਰਹੇਗੀ।

(For more news apart from Campaign against drug traffickers in Ropar range continues on a large scale - DIG Nilambari Jagdale News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement