
ਗੁਰਪ੍ਰੀਤ ਸਿੰਘ ਦੇ ਗਰਮ ਖ਼ਿਆਲੀਆਂ ਦੇ ਨਾਲ ਸਨ ਸੰਬੰਧ: ਪੁਲਿਸ ਅਧਿਕਾਰੀ
ਬਠਿੰਡਾ: ਬਠਿੰਡਾ ਦੇ ਪਿੰਡ ਜੀਦਾ ਵਿਖੇ ਧਮਾਕੇ ਮਾਮਲੇ ਵਿੱਚ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੋਂਡਲ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੰਬ ਡਿਸਪੋਜਲ ਟੀਮਾਂ ਨੂੰ ਉਹਨਾਂ ਦੇ ਘਰ ਵਿੱਚ ਤਾਇਨਾਤ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਹੈ ਕਿ ਪੁਲਿਸ ਨੇ ਲੜਕੇ ਦਾ ਫੋਨ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦੀ ਜਾਂਚ ਕੀਤੀ ਅਤੇ ਲੜਕੇ ਦੇ ਫੋਨ ਵਿੱਚੋਂ ਮੁਸਲਿਮ ਗਰਮ ਖਿਆਲੀਆਂ ਦੇ ਵੀਡੀਓਜ਼ ਬਰਾਮਦ ਕੀਤੇ। ਕੈਮੀਕਲ ਤੋਂ ਵਿਸਫੋਟਕ ਬਣਾਉਣ ਦੇ ਵੀਡੀਓ ਵੀ ਕਥਿਤ ਮੁਲਜ਼ਮ ਦੇ ਫੋਨ ਵਿੱਚੋਂ ਮਿਲੇ ਹਨ, ਕਈ ਇਤਰਾਜਯੋਗ ਚੀਜ਼ਾਂ ਗੁਰਪ੍ਰੀਤ ਸਿੰਘ ਦੇ ਫੋਨ ਵਿੱਚੋਂ ਬਰਾਮਦ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ ਉੱਤੇ ਮਾਮਲਾ ਦਰਜ ਕਰ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਆਰੋਪੀ ਵੱਲੋਂ ਮੰਗਵਾਈ ਗਈ ਸਮੱਗਰੀ ਦੀ ਰਿਪੋਰਟ ਫਰਾਂਸਿਕ ਵੱਲੋਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ ਅਤੇ ਫੋਨ ਵਿਚੋਂ ਇਕ ਟਿਕਟ ਵੀ ਮਿਲੀ ਹੈ।
ਅਧਿਕਾਰੀ ਨੇ ਦੱਸਿਆ ਕਿ ਕਥਿਤ ਆਰੋਪੀ ਲੜਕਾ ਗੁਰਪ੍ਰੀਤ ਸਿੰਘ ਨੇ ਬਾਰਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ BA, LLB ਪਹਿਲੇ ਸਮੈਸਟਰ ਵਿੱਚ ਕਰ ਰਿਹਾ, ਪਿੰਡ ਵਾਲੇ ਅਤੇ ਪਰਿਵਾਰਿਕ ਮੈਂਬਰ ਇਸ ਨੂੰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਦੱਸ ਰਹੇ ਹਨ। ਜਿਸ ਨੇ ਬਾਰਵੀਂ ਵਿੱਚੋਂ ਚੰਗੇ ਨੰਬਰ ਹਾਸਿਲ ਕੀਤੇ ਸਨ, ਗੁਰਪ੍ਰੀਤ ਸਿੰਘ ਬਹੁਤਾ ਕਿਸੇ ਨਾਲ ਬੋਲਦਾ ਵੀ ਨਹੀਂ ਅਤੇ ਜਿਆਦਾ ਫੋਨ ਦੇਖਦਾ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਧਮਾਕੇ ਮਗਰੋਂ ਜ਼ਖ਼ਮੀ ਪਿਤਾ ਜਗਤਾਰ ਸਿੰਗ ਅਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਏਮਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।