ਹਾਥਰਸ ਕੇਸ: ਅਧਿਕਾਰੀ ਅਤੇ ਪੀੜਤ ਪਰਵਾਰ ਲਖਨਊ ਹਾਈ ਕੋਰਟ 'ਚ ਅੱਜ ਹੋਣਗੇ ਪੇਸ਼
Published : Oct 12, 2020, 1:14 am IST
Updated : Oct 12, 2020, 1:14 am IST
SHARE ARTICLE
image
image

ਹਾਥਰਸ ਕੇਸ: ਅਧਿਕਾਰੀ ਅਤੇ ਪੀੜਤ ਪਰਵਾਰ ਲਖਨਊ ਹਾਈ ਕੋਰਟ 'ਚ ਅੱਜ ਹੋਣਗੇ ਪੇਸ਼

ਲੜਕੀ ਦੇ ਪ੍ਰਵਾਰ ਦੀ ਸੁਰੱਖਿਆ ਲਈ 60 ਪੁਲਿਸ ਕਰਮੀ ਤੈਨਾਤ

ਲਖਨਉ, 11 ਅਕਤੂਬਰ : ਹਾਥਰਸ 'ਚ 19 ਸਾਲਾ ਦਲਿਤ ਲੜਕੀ ਦਾ ਕਥਿਤ ਸਮੂਹਕ ਜਬਰ ਜਨਾਹ ਅਤੇ ਮੌਤ ਦੇ ਮਾਮਲੇ ਵਿਚ ਪੀੜਤ ਲੜਕੀ ਦਾ ਪਰਵਾਰ ਸੋਮਵਾਰ ਨੂੰ ਅਲਾਹਾਬਾਦ ਹਾਈ ਕੋਰਟ ਦੀ ਲਖਨਉ ਬੈਂਚ ਅੱਗੇ ਪੇਸ਼ ਹੋਵੇਗਾ। ਅਦਾਲਤ ਨੇ ਹਥਰਾਸ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਉੱਚ ਸੁਪਰਡੈਂਟਾਂ ਸਮੇਤ ਉੱਚ ਅਧਿਕਾਰੀਆਂ ਨੂੰ ਵੀ ਇਸ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਹਨ। ਹਾਥਰਸ ਦੇ ਐਸ.ਪੀ. ਵਿਨੀਤ ਜੈਸਵਾਲ ਨੇ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਲੜਕੀ ਦਾ ਪਰਵਾਰ ਲਖਨਉ ਰਵਾਨਾ ਹੋ ਗਿਆ ਤਾਂ ਉਨ੍ਹਾਂ ਨੇ 'ਨਾ' 'ਚ ਜਵਾਬ ਦਿਤਾ। ਜੈਸਵਾਲ ਨੇ ਦਸਿਆ ਕਿ ਲੜਕੀ ਦੇ ਪਰਵਾਰ ਨੂੰ ਅਦਾਲਤ 'ਚ ਪੇਸ਼ ਕਰਨ ਸਬੰਧੀ ਜ਼ਿਲ੍ਹਾ ਜੱਜ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ''ਜ਼ਿਲ੍ਹਾ ਜੱਜ ਨੋਡਲ ਅਧਿਕਾਰੀ ਹਨ ਅਤੇ ਉਹ ਤਾਲਮੇਲ  ਬਣਾ ਰਹੇ ਹਨ। ਜਿਵੇਂ ਉਹ ਦੱਸਣਗੇ, ਉਸੇ ਹਿਸਾਬ ਨਾਲ ਪਰਵਾਰ ਰਵਾਨਾ ਹੋਵੇਗਾ।'' ਉਨ੍ਹਾਂ ਦਸਿਆ ਕਿ ਲੜਕੀ ਦਾ ਪਰਵਾਰ ਹਾਲੇ ਹਾਥਰਸ 'ਚ ਹੀ ਹੈ। ਅਦਾਲਤ ਨੇ ਇਕ ਅਕਤੂਬਰ ਨੂੰ ਹਾਥਰਸ ਮਾਮਲੇ 'ਚ ਨੋਟਿਸ ਲੈਂਦੇ ਹੋਏ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ(ਕਾਨੂੰਨ ਵਿਵਸਥਾ), ਜ਼ਿਲ੍ਹਾ ਅਧਿਕਾਰੀ, ਪੁਲਿਸ ਕਮਿਸ਼ਨਰ ਨੂੰ ਸੋਮਵਾਰ ਨੂੰ ਤਲਬ ਕੀਤਾ। ਬੈਂਚ ਨੇ ਅਧਿਕਾਰੀਆਂ ਨੂੰ ਮਾਮਲੇ ਨਾਲ ਸੰਬਧਿਤ ਦਸਤਾਵੇਜ਼ ਲਿਆਉਣ ਲਈ ਕਿਹਾ ਹੈ। ਜਸਟਿਸ ਰਾਜਨ ਰਾਏ ਅਤੇ ਜਸਟਿਸ ਜਸਪ੍ਰੀਤ ਸਿੰਘ ਦੇ ਬੈਂਚ ਨੇ ਇਹ ਆਦੇਸ਼ ਦਿਤਾ ਸੀ।
ਜੈਸਵਾਲ ਨੇ ਦਸਿਆ ਕਿ ਲੜਕੀ ਦੇ ਪਰਵਾਰ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਪਰਵਾਰ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਦਾਰੀ ਡਿਪਟੀ ਕਮਿਸ਼ਨ ਆਫ਼ ਪੁਲਿਸ ਸ਼ਲਭ ਮਾਥੁਰ ਸੰਭਾਲ ਰਹੇ ਹਨ। ਸ਼ਲਭ ਨੇ ਦਸਿਆ ਕਿ ਲੋੜ ਪੈਣ 'ਤੇ ਇਕ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਲੜਕੀ ਦੇ ਪਰਵਾਰ ਦੀ ਸੁਰੱਖਿਆ ਲਈ 60 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੜਕੀ ਦੇ ਘਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement