14 ਅਕਤੂਬਰ ਤਕ ਵਧਾਇਆ ਰੇਲ ਅੰਦੋਲਨ
Published : Oct 12, 2020, 2:04 am IST
Updated : Oct 12, 2020, 2:04 am IST
SHARE ARTICLE
image
image

14 ਅਕਤੂਬਰ ਤਕ ਵਧਾਇਆ ਰੇਲ ਅੰਦੋਲਨ

25 ਅਕਤੂਬਰ ਨੂੰ ਪੰਜਾਬ ਦੇ ਹਰ ਪਿੰਡ ਵਿਚ ਪੁਤਲੇ ਫੂਕੇ ਜਾਣਗੇ
 

ਅੰਮ੍ਰਿਤਸਰ, 11 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਅੱਜ ਦੇਵੀਦਾਸਪੁਰਾ ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ਤੇ ਸੰਘਰਸ਼ ਦੇ 18ਵੇਂ ਦਿਨ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਦੀ ਰੂਪੀ ਰਾਵਣ, ਅੰਡਾਨੀ, ਅੰਬਾਨੀ ਅਤੇ ਉਨ੍ਹਾਂ ਦੇ ਜੋਟੀਦਾਰ ਨਰਿੰਦਰ ਮੋਦੀ ਦੇ 23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਵੱਡੇ ਪੁਤਲੇ ਫੂਕੇ ਜਾਣਗੇ। 25 ਅਕਤੂਬਰ ਨੂੰ ਪੰਜਾਬ ਦੇ ਹਰ ਪਿੰਡ ਵਿਚ ਪੁਤਲੇ ਫੂਕੇ ਜਾਣਗੇ। ਇਹ ਪੰਜਾਬੀਆਂ, ਪੰਜਾਬ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਬਦੀ ਉੱਤੇ ਨੇਕੀ ਦੀ ਜਿੱਤ ਹੋਵੇਗੀ। ਰੇਲ ਰੋਕੋ ਅੰਦੋਲਨ ਨੂੰ 18ਵੇਂ ਦਿਨ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬਲੈਕਆਉਟ ਦਾ ਬੇਲੋੜਾ ਰੌਲਾ ਪਾ ਰਹੀ ਹੈ, ਅਸਲ ਵਿਚ ਪਾਵਰਕਾਮ ਦੇ ਡਾਇਰੈਕਟਰ ਵੰਡ ਗਰੇਵਾਲ ਦਾ ਬਿਆਨ ਆਇਆ ਕਿ ਬਿਜਲੀ ਦਾ ਕੋਈ ਸੰਕਟ ਨਹੀਂ ਹੈ, ਸਰਕਾਰੀ ਥਰਮਲ ਬੰਦ ਹਨ।
   ਉਨ੍ਹਾਂ ਨੂੰ ਚਲਾਉਣ ਨਾਲ 8-10 ਦਿਨ ਚੱਲ ਸਕਦੇ ਹਨ। ਕੈਪਟਨ ਸਰਕਾਰ ਅਕਾਲੀ ਦਲ ਵਲੋਂ ਪ੍ਰਾਈਵੇਟ ਥਰਮਲ ਪਲਾਂਟਾ ਨਾਲ ਕੀਤੇ ਸਮਝੌਤੇ ਰੱਦ ਕਰਨ ਦੀ ਗੱਲ ਕਰਦੀ ਸੀ ਜਿਹੜੇ 9 ਰੁਪਏ ਤੋਂ ਵੱਧ ਬਿਜਲੀ ਵੇਚਦੇ ਹਨ ਜਦਕਿ ਕੇਂਦਰੀ ਪੂਲਾਂ ਤੋਂ 3 ਰੁਪਏ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਾਵਰਕਾਮ ਕੋਲ ਇਕ ਕਲਾਜ ਵਿਚ ਪ੍ਰਾਈਵੇਟ ਥਰਮਲਾਂ ਨੂੰ ਨੋਟਿਸ ਦੇ ਕੇ ਉਨ੍ਹਾਂ ਨਾਲ ਕੀਤੇ ਇਕਰਾਰ ਦਾ ਜ਼ੁਰਮਾਨਾ ਭਰ ਕੇ ਪੰਜਾਬ ਸਰਕਾਰ ਕਰੋੜਾਂ ਰੁਪਏ ਬਚਾ ਸਕਦੀ ਹੈ ਪਰ ਅੰਬਾਨੀ ਵਾਲੇ ਹਿੱਸੇ ਉਤੇ ਕਾਰਵਾਈ ਕਰਨ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੋ ਤਕ ਖਾਦ, ਅਨਾਜ, ਬਾਰਦਾਨੇ ਦੀ ਘਾਟ ਹੈ, ਚੰਡੀਗੜ ਤਕ ਰੇਲਾਂ, ਟਰੱਕਾਂ ਰਾਂਹੀ ਖਾਦ, ਅਨਾਜ ਬਾਰਦਾਨੇ ਦੀ ਢੋਆ-ਢੁਆਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਸੜਕਾਂ ਦੀ ਆਵਾਜਾਈ ਬਹਾਲ ਹੈ।
    ਕੈਪਟਨ ਦਾ ਅੰਦੋਲਨ ਨੂੰ ਲੈ ਕੇ ਤਰਲੋਮੱਛੀ ਹੋਣਾ ਬੇਲੋੜਾ ਹੈ, ਜੋ ਕਿ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਰੇਲ ਰੋਕੋ ਅੰਦੋਲਨ ਕੋਈ ਅਣਖ ਦਾ ਸਵਾਲ ਨਹੀਂ ਅਤੇ ਨਾ ਹੀ ਕੋਈ ਆਖ਼ਰੀ ਅੰਦੋਲਨ ਹੈ ਅਜੇ ਬਹੁਤ ਅੰਦੋਲਨ ਬਚਦੇ ਹਨ। ਜਿਹੜੇ ਚਲਦੇ ਰਹਿਣਗੇ। ਸ਼ਹਿਰੀ ਵੀਰਾਂ ਨੂੰ ਐਤਵਾਰ ਵਾਲੇ ਦਿਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ, ਬਲਕਾਰ ਸਿੰਘ ਦੇਵੀਦਾਸਪੁਰਾ, ਰਾਜ ਸਿੰਘ ਤਾਜੇਚੱਕ, ਲਖਵਿੰਦਰ ਸਿੰਘ ਡਾਲਾ, ਭੁਪਿੰਦਰ ਸਿੰਘ ਮਾਲੂਵਾਲ, ਸ਼ਰਨਜੀਤ ਸਿੰਘ ਬੱਚੀਵਿੰਡ, ਕੁਲਵੰਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਕੈਪਸ਼ਨ—ਏ ਐਸ ਆਰ ਬਹੋੜੂ— 11— 1— ਕਿਸਾਨ ਮਜ਼ੂਰ ਅੰਮ੍ਰਿਤਸਰ ਦੇਵੀਦਾਸਪੁਰ ਰੇਲਵੇ ਫਾਟਕ ਦੇ ਧਰਨਾ ਦਿੰਦੇ ਹੋਏ।

23 ਅਕਤੂਬਰ ਨੂੰ ਬਦੀ ਰੂਪੀ ਰਾਵਣ, ਅੰਬਾਨੀ, ਅੰਡਾਨੀ, ਨਰਿੰਦਰ ਮੋਦੀ ਦੇ ਵੱਡੇ ਪੁਤਲੇ ਸਾੜੇ ਜਾਣਗੇ
imageimage

 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement