ਭਾਜਪਾ ਦੀ ਚੜ੍ਹਤ ਦੇਖ ਕੇ ਕੁੱਝ ਲੋਕ ਬੁਖਲਾਏ : ਤਰੁਣ ਚੁਘ
Published : Oct 12, 2020, 2:13 am IST
Updated : Oct 12, 2020, 2:13 am IST
SHARE ARTICLE
image
image

ਭਾਜਪਾ ਦੀ ਚੜ੍ਹਤ ਦੇਖ ਕੇ ਕੁੱਝ ਲੋਕ ਬੁਖਲਾਏ : ਤਰੁਣ ਚੁਘ

ਚੰਡੀਗੜ੍ਹ, 11 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੀ ਰਾਜਨੀਤੀ ਅੱਜ ਕਲ ਕੁੱਝ ਜ਼ਿਆਦਾ ਹੀ ਗਰਮਾਈ ਹੋਈ ਹੈ। ਜਿਥੇ ਸਿਆਸੀ ਆਗੂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ ਉਥੇ ਹੀ ਭਾਜਪਾ ਆਗੂ ਕੇਂਦਰ ਦਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹਨ।
ਪੰਜਾਬ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਤੇ ਤੰਜ ਕਸਦਿਆਂ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁਘ ਨੇ ਇਨ੍ਹਾਂ ਪਾਰਟੀਆਂ 'ਤੇ ਕਿਸਾਨਾਂ ਦੇ ਬਹਾਨੇ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਚੜ੍ਹਤ ਦੇਖ ਕੇ ਕੁੱਝ ਲੋਕ ਬੁਖਲਾਏ ਹੋਏ ਹਨ। ਅਕਾਲੀ ਦਲ ਦਾ ਨਾਂ ਲਏ ਬਿਨਾਂ ਚੁਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਸ਼ੱਕ ਹੈ ਕਿ ਉਨ੍ਹਾਂ ਬਿਨਾਂ ਭਾਜਪਾ ਅਧੂਰੀ ਹੈ ਤਾਂ ਚੋਣਾਂ ਵੇਲੇ ਪਤਾ ਲੱਗ ਜਾਵੇਗਾ। ਚੁਘ ਨੇ ਦਾਅਵਾ ਕੀਤਾ ਕਿ ਭਾਜਪਾ 117 ਸੀਟਾਂ 'ਤੇ ਇਕੱਲੀ ਚੋਣ ਲੜੇਗੀ ਤੇ ਵਿਰੋਧੀਆਂ ਦੇ ਭੁਲੇਖੇ ਕੱਢ ਦੇਵੇਗੀ।
ਉਧਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਇਸ ਬਿਆਨ ਨੂੰ ਭਾਜਪਾ ਦੀ ਬੁਖਲਾਹਟ ਦਸਦਿਆਂ ਕਿਹਾ ਕਿ ਇਸ ਵੇਲੇ ਭਾਜਪਾ ਪੰਜਾਬ ਅੰਦਰੋਂ ਅਪਛਣਾ ਆਧਾਰ ਗਵਾ ਚੁਕੀ ਹੈ ਤੇ ਬਿਆਨਬਾਜੀਆਂ ਰਾਹੀਂ ਅਪਣੀ ਬੁਖਲਾਹਟ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਅਪਣੇ ਉਪਰ ਇੰਨਾ ਹੀ ਭਰੋਸਾ ਹੈ ਤਾਂ ਚੋਣਾਂ ਵੇਲੇ ਇਕੱਲੀ ਮੈਦਾਨ 'ਚ ਉਤਰੇ। ਅਕਾਲੀ ਦਲ ਵਲੋਂ ਭਾਜਪਾ ਦਾ ਸਾਥ ਛੱਡਣ ਸਬੰਧੀ ਤਿਵਾੜੀ ਨੇ ਕਿਹਾ ਕਿ ਦੋਹੇਂ ਪਾਰਟੀਆਂ ਲੋਕ ਦਿਖਾਵੇ ਲਈ ਨੂਰਾ ਕੁਸ਼ਤੀ ਖੇਡ ਰਹੀਆਂ ਹਨ ਤੇ ਅੰਦਰੋਂ ਮਿਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਥੋੜੇ ਸimageimageਮੇਂ ਬਾਅਦ ਅਕਾਲੀ ਮੋਦੀ ਦੀ ਵਜ਼ਾਰਤ 'ਚ ਸ਼ਾਮਲ ਹੋ ਜਾਣਗੇ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement