ਪੁਲਿਸ ਦੀ ਮੌਜੂਦਗੀ ਵਿਚ ਚੱਲੀ ਗੋਲੀ ਨੌਜਵਾਨ ਦੀ ਮੌਤ
ਤਰਨਤਾਰਨ/ਭਿੱਖੀਵਿੰਡ, 11 ਅਕਤੂਬਰ (ਅਜੀਤ ਘਰਿਆਲਾ/ਗੁਰਪ੍ਰਤਾਪ ਜੱਜ/ਗੁਰਪ੍ਰੀਤ ਸੈਡੀ): ਅੱਜ ਦੇਰ ਸ਼ਾਮ ਪਲਾਟਾਂ ਨੂੰ ਜਾਂਦੀ ਗਲੀ ਨੂੰ ਲੈ ਕੇ ਕਾਲੋਨੀ ਕਾਰ ਅਤੇ ਪਟਰੌਲ ਪੰਪ ਮਾਲਕ ਵਿਚਕਾਰ ਹੋਏ ਤਕਰਾਰ ਵਿਚ ਪੁਲਿਸ ਦੀ ਹਾਜ਼ਰੀ ਵਿਚ ਕਾਲੋਨੀ ਕਾਰ ਧਿਰ ਵਲੋਂ ਗੋਲੀ ਮਾਰ ਕੇ ਪਟਰੌਲ ਪੰਪ ਮਾਲਕ ਦੇ ਪੁੱਤਰ ਦੀ ਹਤਿਆ ਕਰ ਦਿਤੀ ਗਈ। ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ ਕਾਲੋਨੀ ਕਾਰ ਸਤਿੰਦਰ ਪਾਸੀ ਖੇਮਕਰਨ ਰੋਡ ਸਥਿਤ ਪਟਰੌਲ ਪੰਪ ਦੇ ਨਜ਼ਦੀਕ ਕਾਲੋਨੀ ਕੱਟ ਰਹੇ ਹਨ ਜਿਸ ਦੇ ਨਜ਼ਦੀਕ ਗਲੀ ਦੇ ਅਧਿਕਾਰ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਪਟਰੌਲ ਪੰਪ ਮਾਲਕ ਪਰਮਜੀਤ ਸ਼ਰਮਾ ਵਾਸੀ ਖਾਲੜਾ ਵਲੋਂ ਅਪਣੇ ਹੱਕ ਵਿਚ ਸਟੇਅ ਲੈ ਲਿਆ ਗਿਆ ਸੀ ਪਰ ਇਸ ਉਤੇ ਦੇ ਬਾਵਜੂਦ ਸਤਿੰਦਰ ਪਾਸੀ ਧਿਰ ਦੇ ਕੁੱਝ ਵਿਅਕਤੀਆਂ ਨੇ ਦੇਰ ਸ਼ਾਮ ਸਟੇਅ ਵਾਲੀ ਜਗ੍ਹਾ ਤੇ ਕੰਧ ਕਰਨੀ ਸ਼ੁਰੂ ਕਰ ਦਿਤੀ ਜਿਸ ਨੂੰ ਰੋਕਣ ਲਈ ਪਰਮਜੀਤ ਸ਼ਰਮਾ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਸ ਸਬੰਧੀ ਏਐਸਆਈ ਸੁਰਿੰਦਰ ਕੁਮਾਰ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਾਸੀ ਤੈਨੂੰ ਕੰਧ ਕਰਨੋਂ ਰੋਕਿਆ ਇਸ ਦੌਰਾਨ ਦੋਹਾਂ ਧਿਰਾਂ ਵਿੱਚ ਆਪਸ ਵਿੱਚ ਉਲਝ ਪਈਆਂ ਅਤੇ ਇਸ ਏਐੱਸਆਈ ਸੁਰਿੰਦਰ ਕੁਮਾਰ ਨੇ ਇਸ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਧੱਕਾ ਮੁੱਕੀ ਹੋਈ ਅਤੇ ਇਸੇ ਧੱਕਾ ਮੁੱਕੀ ਵਿੱਚ ਪਾਸੀ ਧਿਰ ਦੇ ਕਿਸੇ ਵਿਅਕਤੀ ਨੇ ਪਰਮਜੀਤ ਸ਼ਰਮਾ ਦੇ ਨੌਜਵਾਨ ਪੁੱਤਰ ਮਨੂੰ ਸ਼ਰਮਾ ਦੇ ਪੇਟ ਵਿੱਚ ਗੋਲੀਆਂ ਮਾਰ ਦਿਤੀਆਂ ਜਿਸ ਦੇ ਮਨੂ ਸ਼ਰਮਾ ਨੂੰ ਜ਼ਖ਼ਮੀ ਹਾਲਤ ਭਿੱਖੀਵਿੰਡ ਦੇ ਨਿਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।