ਖ਼ਬਰਾਂ |

ਤਾਜ਼ਾ |

ਯਮੁਨਾ 'ਚ ਨਹਾਉਣ ਗਏ ਡੁੱਬੇ 4 ਨਾਬਾਲਗ ਬੱਚੇ, ਇਕ ਲਾਸ਼ ਬਰਾਮਦ, ਬਾਕੀਆਂ ਦੀ ਭਾਲ ਜਾਰੀ

By : GAGANDEEP

Published : Oct 12, 2023, 2:20 pm IST
Updated : Oct 12, 2023, 2:20 pm IST
SHARE ARTICLE
photo
photo

ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਮਾਂ ਨੇ ਵੀ ਤੋੜਿਆ ਦਮ

 

ਪਾਣੀਪਤ: ਹਰਿਆਣਾ ਦੇ ਪਾਣੀਪਤ ਦੇ ਸਨੌਲੀ ਕਸਬੇ 'ਚੋਂ ਲੰਘਦੀ ਯਮੁਨਾ ਨਦੀ 'ਚ ਵੀਰਵਾਰ ਸਵੇਰੇ ਨਹਾਉਂਦੇ ਸਮੇਂ ਚਾਰ ਨਾਬਾਲਗ ਬੱਚੇ ਸ਼ੱਕੀ ਹਾਲਾਤ 'ਚ ਡੁੱਬ ਗਏ। ਉਹ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਏ। ਉਥੇ ਖੜ੍ਹੇ ਹੋਰ ਲੋਕਾਂ ਨੇ ਤੁਰੰਤ ਸਥਾਨਕ ਪ੍ਰਸ਼ਾਸਨ ਅਤੇ ਕੰਟਰੋਲ ਰੂਮ ਦੇ ਨੰਬਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ: ਮੋਗਾ ਵਿਚ ਚੱਲਦੇ ਮੋਟਰਸਾਈਕਲ ਦਾ ਫਟਿਆ ਟਾਇਰ, ਪੁੱਲ ਤੋਂ ਹੇਠਾਂ ਡਿੱਗਿਆ ਨੌਜਵਾਨ 

ਗੋਤਾਖੋਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਟੀਮ ਸਾਂਝੇ ਤੌਰ 'ਤੇ ਲਾਪਤਾ  ਬੱਚਿਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਵਿਚੋਂ ਇਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਿਸ ਦੀ ਪਛਾਣ 17 ਸਾਲਾ ਸਮੀਰ ਵਜੋਂ ਹੋਈ ਹੈ। ਸਮੀਰ ਦੀ ਮੌਤ ਦਾ ਸਦਮਾ ਉਸ ਦੀ ਮਾਂ ਬਰਦਾਸ਼ਤ ਨਾ ਕਰ ਸਕੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸਲਮਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ 

ਮੌਕੇ 'ਤੇ ਪਹੁੰਚੀ ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਸਨੌਲੀ ਦੇ ਨਾਲ ਲੱਗਦੇ ਪਿੰਡ ਜਲਪੜ 'ਚ ਰਹਿਣ ਵਾਲੇ 5 ਬੱਚੇ ਇਕੱਠੇ ਨਹਾਉਣ ਗਏ ਸਨ। ਜਿਸ ਵਿਚੋਂ ਇੱਕ ਨੌਜਵਾਨ ਯਮੁਨਾ ਦੇ ਕਿਨਾਰੇ ਸੀ। ਜਦਕਿ ਚਾਰ ਡੂੰਘੇ ਪਾਣੀ ਵਿੱਚ ਚਲੇ ਗਏ ਸਨ। ਜਿਸ ਕਾਰਨ ਡੂੰਘਾਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਅਤੇ ਉਹ ਡੁੱਬ ਗਏ।

ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪਾਣੀ ਵਿਚ ਡੁੱਬਣ ਵਾਲੇ ਸਾਰੇ ਨਾਬਾਲਗ ਸਨ। ਇਹ ਸਾਰੇ ਨੇੜਲੇ ਪਿੰਡ ਜਲਪੜ ਦੇ ਵਸਨੀਕ ਹਨ। ਜੋ ਸਵੇਰੇ ਮਸਜਿਦ 'ਚ ਨਮਾਜ਼ ਅਦਾ ਕਰਨ ਆਏ ਸਨ। ਇਸ ਤੋਂ ਬਾਅਦ ਬੱਚਿਆਂ ਨੇ ਨਹਾਉਣ ਦਾ ਫੈਸਲਾ ਕੀਤਾ। ਸਾਰੇ ਬੱਚਿਆਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਹੈ। ਲਾਪਤਾ ਬੱਚਿਆਂ ਦੀ ਪਛਾਣ ਵਡਿਲ, ਸ਼ੈਫਲੀ ਵਾਸੀ ਪਿੰਡ ਜਲਪੜ ਅਤੇ ਅਮਨ (16) ਵਾਸੀ ਝਾਂਬਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਰੇ ਬੱਚੇ 3 ਦਿਨਾਂ ਤੋਂ ਜਮਾਤ ਤਾਲੀਮ ਦੀ ਸਿੱਖਿਆ ਲੈਣ ਲਈ ਪਿੰਡ ਤਾਮਸ਼ਾਬਾਦ ਆਏ ਹੋਏ ਸਨ। ਅੱਜ ਆਖਰੀ ਦਿਨ ਸੀ। ਇਸ ਤੋਂ ਬਾਅਦ ਉਹ ਸਾਰੇ ਆਪਣੇ ਘਰਾਂ  ਚਲੇ ਜਾਂਦੇ ਹਨ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement