ਸੁਖਪਾਲ ਖਹਿਰਾ ਮਾਮਲੇ 'ਚ ਫ਼ੈਸਲਾ ਰਾਖਵਾਂ, ED ਦੀ ਜਾਂਚ 'ਚ ਹੋਇਆ ਵੱਡਾ ਖੁਲਾਸਾ
Published : Oct 12, 2023, 11:53 am IST
Updated : Oct 12, 2023, 11:53 am IST
SHARE ARTICLE
Sukhpal Khaira
Sukhpal Khaira

ਦੱਸਿਆ ਜਾ ਰਿਹਾ ਹੈ ਕਿ ਜੋ ਨਸ਼ੇ ਦੀ ਸਾਰੀ ਕਮਾਈ ਹੁੰਦੀ ਸੀ ਉਹ ਨਸ਼ਾ ਤਸਕਰ ਗੁਰਦੇਵ ਸਿੰਘ ਸਾਰੀ ਸੁਖਪਾਲ ਖਹਿਰਾ ਨੂੰ ਦਿੰਦਾ ਸੀ। 

 

ਚੰਡੀਗੜ੍ਹ - ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਮਾਮਲੇ ਵਿਚ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਦੋਹਾਂ ਪੱਖਾਂ ਦੀ ਬਹਿਸ ਸੁਣ ਕੇ ਫੈਸਲਾ ਰਾਖਵਾਂ ਰੱਖ ਲਿਆ ਹੈ। ਓਧਰ ਇਸ ਮਾਮਲੇ ਵਿਚ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਨੰ ਡਰੱਗ ਮਨੀ ਮਿਲਦੀ ਸੀ ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਨਸ਼ੇ ਦੀ ਸਾਰੀ ਕਮਾਈ ਹੁੰਦੀ ਸੀ ਉਹ ਨਸ਼ਾ ਤਸਕਰ ਗੁਰਦੇਵ ਸਿੰਘ ਸਾਰੀ ਸੁਖਪਾਲ ਖਹਿਰਾ ਨੂੰ ਦਿੰਦਾ ਸੀ। 

ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਸੁਖਪਾਲ ਖਹਿਰਾ, ਗੁਰਦੇਵ ਸਿੰਘ ਤੇ ਉਹਨਾਂ ਦਾ ਪੀਏ ਮਨੀਸ਼ ਸਿੰਘ ਤਿੰਨੋਂ ਆਪਸ ਵਿਚ ਮਿਲ ਕੇ ਕੰਮ ਕਰਦੇ ਸਨ। ਓਧਰ ਇਹ ਵੀ ਸਾਹਮਣੇ ਆਇਆ ਹੈ ਕਿ ਈਡੀ ਇਸ ਮਾਮਲੇ ਵਿਚ ਸੁਖਪਾਲ ਖਹਿਰਾ ਖਿਲਾਫ਼ 80 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਉਸ ਨੂੰ ਹੀ ਅਧਾਰ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ। 

ਐੱਸਆਈਟੀ ਵੀ ਈਡੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ ਤੇ ਖੁਲਾਸਾ ਇਹ ਵੀ ਹੋਇਆ ਹੈ ਕਿ ਗੁਰਦੇਵ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਦੋਹੇ ਸੁਖਪਾਲ ਖਹਿਰਾ ਨੂੰ ਕਈ ਵਾਰ ਮਿਲਣ ਆਉਂਦੇ ਸਨ ਤੇ ਸੁਖਪਾਲ ਖਹਿਰਾ ਦੇ 2014 ਵਿਚ ਜੋ ਆਮਦਨ ਸੀ ਉਹ ਘੱਟ ਸੀ ਪਰ ਜੋ ਖਰਚਾ 2014-15 ਦੌਰਾਨ ਕੀਤਾ ਗਿਆ ਉਙ ਬਹੁਤ ਹੀ ਜ਼ਿਆਦਾ ਸੀ। ਜੋ ਈਡੀ ਅਤੇ ਐੱਸਆਈਟੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 

 


 

Tags: . ed action

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement