Amritsar News : ਮੁਲਜ਼ਮਾਂ ਨੇ HDFC ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Amritsar News : ਅੰਮ੍ਰਿਤਸਰ ਦੇਹਾਤ ਪੁਲਿਸ ਨੇ ਐਚਡੀਐਫਸੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਸਪੀ (ਡੀ) ਹਰਿੰਦਰ ਸਿੰਘ ਗਿੱਲ ਅਤੇ ਡੀਐਸਪੀ ਜਸਪਾਲ ਸਿੰਘ ਦੀਆਂ ਹਦਾਇਤਾਂ 'ਤੇ ਕਾਰਵਾਈ ਕੀਤੀ ਗਈ। ਜਿਸ ਤਹਿਤ ਐਚ.ਡੀ.ਐਫ.ਸੀ ਬੈਂਕ ਸ਼ਾਖਾ ਮਾਝੀਵਿੰਡ ਦੇ ਮੈਨੇਜਰ ਹਰਮਿੰਦਰ ਸਿੰਘ ਨੇ ਥਾਣਾ ਕੱਥੂਨੰਗਲ ਦੇ ਮੁੱਖ ਅਫਸਰ ਐਸ.ਆਈ ਖੁਸ਼ਬੂ ਸ਼ਰਮਾ ਨੂੰ ਇਤਲਾਹ ਦਿੱਤੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਐਚ.ਡੀ.ਐਫ.ਸੀ ਬੈਂਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ ਹਨ।
ਇਹ ਘਟਨਾ 18 ਸਤੰਬਰ 2024 ਨੂੰ ਵਾਪਰੀ ਸੀ ਜਿਸ ਵਿੱਚ ਬੈਂਕ ਵਿੱਚੋਂ 25,70,580 ਰੁਪਏ ਚੋਰੀ ਹੋ ਗਏ ਸਨ। ਦਿਨ-ਦਿਹਾੜੇ ਕੀਤੀ ਗਈ ਲੁੱਟ ਦੌਰਾਨ ਬੈਂਕ ਵਿੱਚ ਲੈਣ-ਦੇਣ ਕਰਨ ਆਏ ਗਾਹਕਾਂ ਨੂੰ ਵੀ ਬੰਧਕ ਬਣਾ ਲਿਆ ਗਿਆ। ਥਾਣਾ ਕੱਥੂਨੰਗਲ ਦੇ ਮੁੱਖ ਅਫਸਰ ਨੇ ਤੁਰੰਤ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਸੀ।
ਜਿਸ ਤੋਂ ਬਾਅਦ ਥਾਣਾ ਕੱਥੂਨੰਗਲ ਅਤੇ ਸੀ.ਆਈ.ਏ ਅੰਮ੍ਰਿਤਸਰ ਦਿਹਾਤੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਰੀਬ 10 ਦਿਨਾਂ ਤੱਕ ਸਖ਼ਤ ਮਿਹਨਤ ਕੀਤੀ ਗਈ। ਇਸ ਦੌਰਾਨ 220 ਕਿਲੋਮੀਟਰ ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਅੰਤ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਜਿਸ ਦੀ ਪਹਿਚਾਣ ਬਲਦੇਵ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ। ਸੁੱਚਾ ਸਿੰਘ ਵਾਸੀ ਨਾਨਕਸਰ ਮੁਹੱਲਾ, ਤਰਨਤਾਰਨ, ਕਰਨਬੀਰ ਸਿੰਘ ਕਨੂੰ ਵਾਸੀ ਨਾਨਕਸਰ ਮੁਹੱਲਾ ਤਰਨਤਾਰਨ, ਸਤਨਾਮ ਸਿੰਘ (ਦੋਸ਼ੀ ਬਲਦੇਵ ਸਿੰਘ ਦਾ ਭਰਾ) ਨੂੰ 28 ਸਤੰਬਰ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਕਸ਼ਮੀਰ ਸਿੰਘ ਉਰਫ਼ ਸ਼ੇਰੂ ਵਾਸੀ ਹੰਸਾਵਾਲਾ ਗੋਇੰਦਵਾਲ ਨੂੰ 32 ਬੋਰ ਦੇ ਪਿਸਤੌਲ ਸਮੇਤ ਕਾਬੂ ਕੀਤਾ ਹੈ।
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜਦੋਂ ਪੁਲਿਸ ਕਸ਼ਮੀਰ ਸਿੰਘ ਉਰਫ਼ ਸ਼ੇਰੂ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ ਤੇ ਗੋਲੀਆਂ ਚਲਾਈਆਂ ਦਿੱਤੀਆਂ ਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਇੱਕ ਗੋਲੀ ਕਸ਼ਮੀਰ ਸਿੰਘ ਉਰਫ਼ ਸ਼ੇਰੂ ਦੀ ਸੱਜੀ ਲੱਤ ਵਿੱਚ ਜਾ ਲੱਗੀ ਹੁਣ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ।
ਐਸਐਸਪੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਕਸ਼ਮੀਰ ਸਿੰਘ ਉਰਫ਼ ਸ਼ੇਰੂ ਬਹੁਤ ਖ਼ਤਰਨਾਕ ਅਤੇ ਅਪਰਾਧੀ ਵਿਅਕਤੀ ਹੈ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕਈ ਲੋਕਾਂ ਤੋਂ ਜ਼ਬਰਦਸਤੀ ਪੈਸੇ ਇਕੱਠੇ ਕੀਤੇ ਸਨ। ਇਸ ਤੋਂ ਇਲਾਵਾ ਉਸ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਕਪੂਰਥਲਾ ਜ਼ਿਲ੍ਹੇ ਵਿਚ ਵੀ ਕਈ ਮਾਮਲਿਆਂ ਵਿਚ ਲੋੜੀਂਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਸ਼ਮੀਰ ਸਿੰਘ ਉਰਫ਼ ਸ਼ੇਰੂ ਨੂੰ ਪਨਾਹ ਦੇਣ ਵਾਲੇ ਪਰਮਜੀਤ ਸਿੰਘ ਉਰਫ਼ ਸੋਨੂੰ ਵਾਸੀ ਹੰਸਾਵਾਲਾ ਗੋਇੰਦਵਾਲ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
(For more news apart from Miscreants fired at the police team in Amritsar, one miscreant was injured News in Punjabi, stay tuned to Rozana Spokesman)