
ਪਿੰਡ ਰਾਜਾ ਰਾਏ ਨੇੜੇ ਰਾਤ ਦੇ ਸਮੇਂ ਵਾਪਰੀ ਘਟਨਾ
Faridkot News : ਪਾਕਿਸਤਾਨੀ ਤਸਕਰਾਂ ਵੱਲੋਂ ਫਰੀਦਕੋਟ ਵਿੱਚ ਭਾਰਤੀ ਸਰਹੱਦ 'ਚ ਇੱਕ ਪਾਕਿ ਡਰੋਨ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਬੀਐਸਐਫ ਜਵਾਨਾਂ ਵੱਲੋਂ ਹੈਰੋਇਨ ਅਤੇ ਪਿਸਤੌਲ ਦੇ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਾਰਡਰਲਾਈਨ ਪਿੰਡ ਰਾਜਾ ਰਾਏ ਨੇੜੇ 11 ਅਕਤੂਬਰ, 2024 ਨੂੰ ਸਵੇਰੇ 2.30 ਵਜੇ ਕਰੀਬ ਪਾਕਿਸਤਾਨ ਵਾਲਿਓ ਪਾਸਿਓਂ ਭਾਰਤੀ ਸਰਹੱਦ 'ਚ ਇੱਕ ਡਰੋਨ ਦੀ ਗਤੀਵਿਧੀ ਦੇਖੀ ਗਈ।
ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਬੇਅਸਰ ਕਰਨ ਲਈ ਤੁਰੰਤ ਤਕਨੀਕੀ ਜਵਾਬੀ ਉਪਾਵਾਂ ਨੂੰ ਐਕਟਿਵ ਕਰ ਦਿੱਤਾ। ਇਸ ਤੋਂ ਬਾਅਦ ਬੀਐਸਐਫ ਵੱਲੋਂ ਸ਼ੱਕੀ ਡਰਾਪਿੰਗ ਜ਼ੋਨ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਸਵੇਰੇ 2.40 ਵਜੇ ਜਵਾਨਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਜਾ ਰਾਏ ਦੇ ਨਾਲ ਲੱਗਦੇ ਖੇਤਰ ਵਿੱਚ 1 ਪੈਕੇਟ ਸ਼ੱਕੀ ਹੈਰੋਇਨ ਅਤੇ 1 ਖਾਲੀ ਪਿਸਤੌਲ ਮੈਗਜ਼ੀਨ ਸਮੇਤ ਡਿੱਗੇ ਡਰੋਨ ਨੂੰ ਬਰਾਮਦ ਕੀਤਾ। ਬਰਾਮਦ ਡਰੋਨ ਚੀਨ 'ਚ ਬਣਿਆ DJI MAVIC 3 Classic ਦੱਸਿਆ ਜਾ ਰਿਹਾ ਹੈ।