Jalandhar 'ਚ ਭਿਆਨਕ ਹਾਦਸਾ! ਪਰਵਾਰ ਦੀਆਂ ਅੱਖਾਂ ਸਾਹਮਣੇ ਧੀ ਦੀ ਦਰਦਨਾਕ ਮੌਤ
Published : Oct 12, 2025, 1:39 pm IST
Updated : Oct 12, 2025, 1:39 pm IST
SHARE ARTICLE
Horrific Accident in Jalandhar! Daughter's Painful Death In Front of Family Latest News in Punjabi 
Horrific Accident in Jalandhar! Daughter's Painful Death In Front of Family Latest News in Punjabi 

ਮਹਿਤਪੁਰ-ਜਗਰਾਉਂ ਜੀ.ਟੀ. ਰੋਡ 'ਤੇ ਵਾਪਰਿਆ ਹਾਦਸਾ

Horrific Accident in Jalandhar! Daughter's Painful Death In Front of Family Latest News in Punjabi ਮਹਿਤਪੁਰ : ਮਹਿਤਪੁਰ-ਜਗਰਾਉਂ ਜੀ.ਟੀ. ਰੋਡ ’ਤੇ ਪਿੰਡ ਸੰਗੋਵਾਲ ’ਚ ਅਪਣੇ ਪਰਵਾਰ ਨਾਲ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰਦੀ 16 ਸਾਲ ਦੀ ਕੁੜੀ ਨੂੰ ਓਵਰਲੋਡ ਟਰੱਕ ਨੇ ਟੱਕਰ ਮਾਰ ਦਿਤੀ, ਜਿਸ ਨਾਲ ਕੁੜੀ ਦੀ ਮੌਤ ਹੋ ਗਈ। 

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਮਹਿਤਪੁਰ ਵਲੋਂ ਇਕ ਓਵਰਲੋਡ ਟਰੱਕ ਨੰਬਰ ਪੀ.ਬੀ. 02 ਬੀ.ਵੀ. 8387 ਜਗਰਾਉਂ ਝੋਨਾ ਲੈਣ ਕੇ ਜਾ ਰਿਹਾ ਸੀ, ਰਸਤੇ ਵਿਚ ਪਿੰਡ ਸੰਗੋਵਾਲ ਵਿਖੇ ਅਪਣੇ ਪਰਵਾਰ ਨਾਲ ਰੋਮਨਪ੍ਰੀਤ ਕੌਰ (16) ਪੁੱਤਰੀ ਸੁਰਿੰਦਰ ਸਿੰਘ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਸੜਕ ਵਿਚ ਵੱਡੇ-ਵੱਡੇ ਖੱਡੇ ਪਏ ਹੋਣ ਕਾਰਨ ਖੱਡਿਆਂ ਤੋਂ ਬਚਾਉਣ ਦੇ ਚੱਕਰ ਵਿਚ ਟਰੱਕ ਬੇਕਾਬੂ ਹੋ ਗਿਆ ਅਤੇ ਪਰਵਾਰ ਨੂੰ ਟੱਕਰ ਮਾਰ ਦਿਤੀ। ਬਾਕੀ ਪਰਵਾਰ ਦੇ ਮੈਂਬਰ ਸਾਈਡ ’ਤੇ ਡਿੱਗ ਗਏ ਅਤੇ ਕੁੜੀ ਟਰੱਕ ਦੀ ਚਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਲੋਕਾਂ ਅਨੁਸਾਰ ਟਰੱਕ ਡਰਾਈਵਰ ਰਾਮ ਸਿੰਘ ਪੁੱਤਰ ਭਗਤ ਸਿੰਘ ਵਾਸੀ ਖੁਖਰੈਣ ਪੁਲਿਸ ਕੋਤਵਾਲੀ ਕਪੂਰਥਲਾ ਨੇ ਸ਼ਰਾਬ ਪੀਤੀ ਹੋਈ ਸੀ ਪਰੰਤੂ ਜਾਂਚ ਕਰ ਰਹੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਅਨੁਸਾਰ ਡਰਾਈਵਰ ਦਾ ਮੈਡੀਕਲ ਕਰਵਾਇਆ ਗਿਆ, ਉਸ ਵਿਚ ਡਰਾਈਵਰ ਦੇ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more news apart from Horrific Accident in Jalandhar! Daughter's Painful Death In Front of Family Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement