ਅਜ਼ੀਮ ਪ੍ਰੇਮਜੀ ਬਣੇ ਸੱਭ ਤੋਂ ਵੱਡੇ ਦਾਨੀ ਭਾਰਤੀ, ਹਰ ਰੋਜ਼ ਦਾਨ ਕੀਤੇ 22 ਕਰੋੜ
Published : Nov 12, 2020, 6:03 am IST
Updated : Nov 12, 2020, 6:03 am IST
SHARE ARTICLE
image
image

ਅਜ਼ੀਮ ਪ੍ਰੇਮਜੀ ਬਣੇ ਸੱਭ ਤੋਂ ਵੱਡੇ ਦਾਨੀ ਭਾਰਤੀ, ਹਰ ਰੋਜ਼ ਦਾਨ ਕੀਤੇ 22 ਕਰੋੜ

ਦਾਨਵੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ


ਨਵੀਂ ਦਿੱਲੀ, 11 ਨਵੰਬਰ: ਸੁਪ੍ਰਸਿੱਧ ਸੂਚਨਾ ਤਕਨੀਕ ਕੰਪਨੀ ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਨੇ ਪਰਉਪਕਾਰੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਪ੍ਰੇਮਜੀ ਇਕ ਦਿਨ ਵਿਚ 22 ਕਰੋੜ ਰੁਪਏ ਅਤੇ ਇਕ ਸਾਲ ਵਿਚ 7904 ਕਰੋੜ ਰੁਪਏ ਦਾਨ ਕਰਨ ਵਾਲੇ ਵਿੱਤੀ ਸਾਲ 2020 ਵਿਚ ਸਭ ਤੋਂ ਦਾਨਵੀਰ ਭਾਰਤੀ ਬਣ ਗਏ।
ਇਕ ਰੀਪੋਰਟ ਮੁਤਾਬਕ ਪ੍ਰੇਮਜੀ ਨੇ ਐਚਸੀਐਲ ਟੈਕਨਾਲੋਜੀ ਦੇ ਸ਼ਿਵ ਨਾਡਰ ਨੂੰ ਵੱਡੇ ਅੰਤਰ ਨਾਲ ਪਛਾੜਿਆ ਹੈ, ਜੋ ਇਸ ਤੋਂ ਪਹਿਲਾਂ ਪਰਉਪਕਾਰੀਆਂ ਦੀ ਸੂਚੀ ਵਿਚ ਟਾਪ 'ਤੇ ਚੱਲ ਰਹੇ ਸੀ। ਨਾਡਰ ਨੇ ਵਿੱਤੀ ਸਾਲ 2020 ਵਿਚ 795 ਕਰੋੜ ਰੁਪਏ ਦਾਨ ਕੀਤੇ ਜਦਕਿ ਇਸ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੇ 826 ਕਰੋੜ ਰੁਪਏ ਦਾਨ ਕੀਤੇ ਸਨ।
ਪ੍ਰੇਮਜੀ ਨੇ ਇਸ ਤੋਂ ਪਹਿਲਾਂ ਯਾਨੀ ਸਾਲ 2018-19 ਵਿਚ ਸਿਰਫ਼ 426 ਕਰੋੜ ਰੁਪਏ ਦਾਨ ਕੀਤੇ ਸੀ। ਪਰ ਇਸ ਸਾਲ ਉਨ੍ਹਾਂ ਨੇ ਸਾਰੇ ਰੀਕਾਰਡ ਤੋੜ ਦਿਤੇ ਅਤੇ ਭਾਰਤੀ ਉਦਮੀਆਂ ਵਲੋਂ ਕੀਤੇ ਦਾਨ ਨੂੰ ਵਿੱਤੀ ਸਾਲ 2020 ਵਿਚ 175 ਫ਼ੀਸਦੀ ਵਧਾਉਂਦੇ ਹੋਏ 12,050 ਕਰੋੜ ਰੁਪਏ 'ਤੇ ਪਹੁੰਚਾ ਦਿਤਾ ਹੈ। ਇਸ ਤੋਂ ਇਲਾਵਾ ਸਭ ਤੋਂ ਅਮੀਰ ਭਾਰਤੀ ਅਤੇ ਰਿਲਾਇਸ ਇੰਡਸਟਰੀਜ਼ ਦੇ ਚੇਅਰਮੈਨ
ਮੁਕੇਸ਼ ਅੰਬਾਨੀ ਦਾਨਵੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੇ ਵਿੱਤੀ ਸਾਲ 2018-19 ਵਿਚ 402 ਕਰੋੜ ਰੁਪਏ ਦਾਨ ਦੇਣ ਦੇ ਮੁਕਾਬਲੇ ਵਿੱਤੀ ਸਾਲ 2020 ਵਿਚ 458 ਕਰੋੜ ਰੁਪਏ ਦਾਨ ਕੀਤੇ।
ਇਸ ਸੂਚੀ ਵਿਚ ਚੋਥੇ ਨੰਬਰ 'ਤੇ ਅਦਿੱਤਿਆ ਬਿਰਲਾ ਗਰੁਪ ਦੇ ਕੁਮਾਰ ਮੰਗਲਮ ਬਿਰਲਾ ਅਤੇ ਪੰਜਵੇਂ ਨੰਬਰ 'ਤੇ ਵੇਦਾਂਤਾ ਗਰੁਪ ਦੇ ਚੇਅਰਮੈਨ ਅਨਿਲ ਅਗਰਵਾਲ ਹਨ। (ਏਜੰਸੀ)imageimage

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement