ਭਾਰਤੀ ਨੂੰ ਬਣਾਇਆ ਅਮਰੀਕਾ ਦੇ ਰਖਿਆ ਮੰਤਰੀ ਦਾ ਚੀਫ਼ ਆਫ਼ ਸਟਾਫ਼
Published : Nov 12, 2020, 6:24 am IST
Updated : Nov 12, 2020, 6:24 am IST
SHARE ARTICLE
image
image

ਭਾਰਤੀ ਨੂੰ ਬਣਾਇਆ ਅਮਰੀਕਾ ਦੇ ਰਖਿਆ ਮੰਤਰੀ ਦਾ ਚੀਫ਼ ਆਫ਼ ਸਟਾਫ਼

ਵਾਸ਼ਿੰਗਟਨ, 11 ਨਵੰਬਰ : ਭਾਰਤੀ-ਅਮਰੀਕਾ ਕਸ਼ ਪਟੇਲ ਨੂੰ ਅਮਰੀਕਾ ਦੇ ਰਖਿਆ ਮੰਤਰੀ ਕ੍ਰਿਸ ਮਿਲਰ ਦਾ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਟਰੰਪ ਦੁਆਰਾ ਮਾਰਕ ਅਸਪਰ ਨੂੰ ਰਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੇ ਰਾਸ਼ਟਰੀ ਅਤਿਵਾਦ ਰੋਕੂ ਕੇਂਦਰ ਦੇ ਨਿਰਦੇਸ਼ਕ ਕ੍ਰਿਸ ਮਿਲਰ ਦੇ ਕੇਅਰਟੇਕਰ ਰਖਿਆ ਮੰਤਰੀ ਬਣਾਉਣ ਤੋਂ ਇਕ ਦਿਨ ਬਾਅਦ ਪੇਂਟਾਗਨ ਨੇ ਇਹ ਨਿਯੁਕਤੀ ਕੀਤੀ ਹੈ। ਪੇਂਟਾਗਨ ਵਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਮਿਲਰ ਨੇ ਸੋਮਵਾਰ ਨੂੰ ਅਪਣਾ ਅਹੁਦਾ ਸੰਭਾਲ ਲਿਆ ਹੈ। ਅਮਰੀਕਾ ਦੇ ਰਖਿਆ ਹੈੱਡਕੁਆਟਰ ਪੇਂਟਾਗਨ ਨੇ ਮੰਗਲਵਾਰ ਨੂੰ ਕਿਹਾ, ਮੌਜੂਦਾ ਸਮੇਂ 'ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ 'ਚ ਕੰਮ ਕਰ ਰਹੇ ਕਸ਼ ਪਟੇਲ ਨੂੰ ਰਖਿਆ ਮੰਤਰੀ ਮਿਲਰ ਦਾ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਪਟੇਲ ਅਸਤੀਫ਼ਾ ਦੇ ਚੁੱਕੇ ਜੇਨ ਸਟੀਵਰਟ ਦੀ ਥਾਂ ਲੈਣਗੇ। ਕਸ਼ ਦਾ ਪੂਰਾ ਨਾਂ ਕਸ਼ਅੱਪ ਪ੍ਰਮੋਦ ਪਟੇਲ ਹੈ ਤੇ ਉਹ ਇਸ ਤੋਂ ਪਹਿਲਾਂ ਹਾਊਸ ਪਰਮਾਨੈਂਟ ਸਿਲੈਕਟ ਕਮੇਟੀ 'ਚ ਕੰਮ ਕਰ ਚੁੱਕੇ ਹਨ। ਪਟੇਲ (39) ਨੂੰ ਜੂਨ 2019 'ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅਤਿਵਾਦ ਰੋਕੂ ਡਾਇਰੈਕਟੋਰੇਟ 'ਚ ਸੀਨੀਅਰ ਨਿਰਦੇਸ਼ਕ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement