
ਧਾਗਾ ਬਣਾਉਣ ਵਾਲੀ ਫ਼ੈਕਟਰੀ ਨੂੰ ਲੱਗੀ ਅੱਗ, ਕਈ ਮਜ਼ਦੂਰ ਝੁਲਸੇ, ਲੱਖਾਂ ਦਾ ਹੋਇਆ ਨੁਕਸਾਨ
ਨਵੀਂ ਦਿੱਲੀ, 11 ਨਵੰਬਰ: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਪਰਾਤਾਪੁਰ ਥਾਣਾ ਖੇਤਰ ਵਿਚ ਮੰਗਲਵਾਰ ਦੇਰ ਰਾਤ ਟੈਕਸਟਾਈਲ ਫ਼ੈਕਟਰੀ ਵਿਚ ਭਾਰੀ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੇ ਘੰਟਿਆਂ ਬੱਧੀ ਕੰਮ ਕੀਤਾ ਤਾਂ ਅੱਗ ਉਤੇ ਕਾਬੂ ਪਾਇਆ ਜਾ ਸਕਿਆ। ਇਸ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਸੇ ਸਮੇਂ, ਬਹੁਤ ਸਾਰੇ ਕਾਮੇ ਬੁਰੀ ਤਰ੍ਹਾਂ ਝੁਲਸ ਗਏ।
ਅਜੈ ਗਰਗ ਦੀ ਪਰਾਤਾਪੁਰ ਥਾਣਾ ਇਲਾਕੇ ਦੇ ਕੁੰਡਾ ਉਦਯੋਗਿਕ ਖੇਤਰ ਵਿਚ ਸ਼ਿਵ ਸ਼ਕਤੀ ਟੈਕਸਟਾਈਲ ਨਾਮ ਦੀ ਇਕ ਫ਼ੈਕਟਰੀ ਹੈ। ਇਥੇ ਧਾਗਾ ਬਣਾਇਆ ਜਾਂਦਾ ਹੈ। ਦੇਰ ਰਾਤ ਕਰੀਬ 12 ਵਜੇ ਸ਼ਾਰਟ ਸਰਕਟ ਨਾਲ ਫ਼ੈਕਟਰੀ ਵਿਚ ਭਿਆਨਕ ਅੱਗ ਲੱਗੀ ਜਿਸ ਸਮੇਂ ਇਹ ਹਾਦਸਾ ਵਾਪਰਿਆ, ਬਹੁਤ ਸਾਰੇ ਕਾਮੇ ਫ਼ੈਕਟਰੀ ਵਿਚ ਕੰਮ ਕਰ ਰਹੇ ਸਨ। ਉਥੇ ਹਫੜਾ-ਦਫੜੀ ਮੱਚ ਗਈ। ਦਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਕਈ ਮਜ਼ਦੂਰ ਝੁਲਸ ਗਏ। ਸੂਚਨਾ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੇਰ ਰਾਤ ਤਕ ਜੂਝਦੀਆਂ ਰਹੀਆਂ। ਕੁਝ ਮਸ਼ੀਨਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ ਹਨ। ਲੱਖਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਦੂਜੇ ਪਾਸੇ ਫਾਇਰ ਅਧਿਕਾਰੀਆਂ ਨੇ ਕਿਹਾ ਕਿ ਫ਼ੈਕਟਰੀ ਨੂੰ ਅੱਗ ਤੋਂ ਬਚਾਉਣ ਲਈ ਪਾਣੀ ਦੀ ਕੋਈ ਸਹੂਲਤ ਨਹੀਂ ਸੀ, ਇਸ ਲਈ, ਸ਼ੁਰੂਆਤ ਵਿਚ ਕੁਝ ਸਮੱਸਿਆਵਾਂ ਆਈਆਂ ਸਨ। (ਪੀ.ਟੀ.ਆਈ)
imageਫ਼ੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਂਦਾ ਹੋਇਆ ਇਕ ਕਰਮਚਾਰੀ।