
ਖ਼ਤਮ ਹੋਵੇਗਾ ਭਾਰਤ-ਚੀਨ ਵਿਵਾਦ, ਪੈਂਗੋਂਗ ਝੀਲ ਇਲਾਕੇ ਤੋਂ ਹਟਣ ਨੂੰ ਦੋਹਾਂ ਦੇਸ਼ਾਂ ਦੀ ਫ਼ੌਜ ਤਿਆਰ
8ਵੀਂ ਕਮਾਂਡਰ ਪਧਰੀ ਗੱਲਬਾਤ ਦੌਰਾਨ ਦੋਹਾਂ ਧਿਰਾਂ ਵਿਚਾਲੇ ਸੈਨਾ ਨੂੰ ਹਟਾਉਣ ਲਈ ਹੋਈ ਸੀ ਗੱਲਬਾਤ
ਨਵੀਂ ਦਿੱਲੀ, 11 ਨਵੰਬਰ: ਭਾਰਤ ਅਤੇ ਚੀਨ ਵਿਚਾਲੇ ਤਣਾਅ ਅਤੇ ਵਿਵਾਦ ਖ਼ਤਮ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਦਰਅਸਲ, ਦੋਹਾਂ ਦੇਸ਼ਾਂ ਦੀ ਫ਼ੌਜ ਪੂਰਬੀ ਲੱਦਾਖ਼ ਤੋਂ ਪਿੱਛੇ ਹਟਣ ਲਈ ਤਿਆਰ ਹੈ। ਇਹ ਕਿਹਾ ਗਿਆ ਹੈ ਕਿ ਇਸ ਸਾਲ ਅਪ੍ਰੈਲ-ਮਈ ਤੋਂ ਪਹਿਲਾਂ ਫ਼ੌਜ ਦੀ ਤਾਇਨਾਤੀ ਜਿਥੇ ਸੀ ਉਹ ਵਾਪਸ ਉਥੇ ਚਲੇ ਜਾਣਗੇ। ਚੁਸ਼ੂਲ ਵਿਚ 6 ਨਵੰਬਰ ਨੂੰ ਹੋਈ 8ਵੀਂ ਕਮਾਂਡਰ ਪਧਰੀ ਗੱਲਬਾਤ ਦੌਰਾਨ ਦੋਹਾਂ ਧਿਰਾਂ ਵਿਚਾਲਿਉ ਸੈਨਾ ਨੂੰ ਹਟਾਉਣ ਲਈ ਗੱਲਬਾਤ ਕੀਤੀ ਗਈ ਸੀ।
ਫ਼ੌਜ ਨੂੰ ਤਿੰਨ ਗੇੜਾਂ ਵਿਚ ਵਾਪਸ ਭੇਜਿਆ ਜਾਵੇਗਾ। ਇਹ ਪ੍ਰਕਿਰਿਆ ਇਕ ਹਫ਼ਤੇ ਤਕ ਚੱਲੇਗੀ। ਇਸ ਗੱਲਬਾਤ ਵਿਚ ਬਣਾਈ ਯੋਜਨਾ ਅਨੁਸਾਰ ਤਿੰਨ ਗੇੜਾਂ ਵਿਚ ਪੌਂਗੋਂਗ ਝੀਲ ਇਲਾਕੇ ਨੂੰ ਪਹਿਲੇ ਹਫ਼ਤੇ ਵਿਚ ਖ਼ਾਲੀ ਕੀਤਾ ਜਾਵੇਗਾ ਅਤੇ ਸਾਰੇ ਟੈਂਕਾਂ ਅਤੇ ਸੈਨਿਕਾਂ ਨੂੰ ਵਾਪਸ ਭੇਜਿਆ ਜਾਵੇਗਾ। ਯੋਜਨਾ ਅਨੁਸਾਰ ਦੋਹਾਂ ਦੇਸ਼ਾਂ ਵਿਚਕਾਰ ਫਿੰਗਰ ਇਲਾਕੇ, ਪੈਂਗੋਂਗ ਝੀਲ ਇਲਾਕੇ ਨੂੰ ਖ਼ਾਲੀ ਕਰ ਅਪਣੀ ਪੁਰਾਣੀ ਸਥਿਤੀ ਉੱਤੇ ਪਹੁੰਚਣ ਦੀ ਸਹਿਮਤੀ ਬਣ ਗਈ ਹੈ। ਦਸਣਯੋਗ ਹੈ ਕਿ ਦੂਜੇ ਗੇੜ ਵਿਚ ਦੋਵੇਂ ਦੇਸ਼ ਪੈਂਗੋਂਗ ਇਲਾਕੇ ਵਿਚੋਂ 30 ਪ੍ਰਤੀਸ਼ਤ ਸੈਨਿਕਾਂ ਨੂੰ ਹਟਾ ਦੇਣਗੇ। ਇਹ ਪ੍ਰਕਿਰਿਆ ਤਿੰਨ ਦਿਨਾਂ ਤਕ ਜਾਰੀ ਰਹੇਗੀ। ਦਸਣਯੋਗ ਹੈ ਕਿ ਚੀਨੀ ਸੈਨਾ ਫਿੰਗਰ ਕੋਲ ਵਾਪਸ ਪਰਤੇਗੀ, ਤਾਂ ਉਥੇ ਭਾਰਤੀ ਸੈਨਾ ਅਪਣੀ ਧਾਨ ਸਿੰਘ ਥਾਪਾ ਪੋਸਟ ਉੱਤੇ ਆਵੇਗੀ ਜਿਵੇਂ ਇਸ ਸਾਲ ਦੇ ਸ਼ੁਰੂ ਵਿਚ ਸੀ।
ਸੈਨਾ ਦੀ ਵਾਪਸੀ ਦੀ ਪ੍ਰਕਿਰਿਆ ਦੇ ਤੀਜੇ ਗੇੜ ਵਿਚ ਦੋਹਾਂ ਹੀ ਸੈਨਾਵਾਂ ਪੈਂਗੋਂਗ ਝੀਲ ਇਲਾਕੇ ਦੇ ਦਖਣੀ ਹਿੱਸੇ ਤੋਂ ਅਪਣੇ ਅਪਣੇ ਸੈਨਿਕਾਂ ਨੂੰ ਹਟਾਉਗੀਆਂ। ਨਾਲ ਹੀ, ਚੁਸ਼ੂਲ, ਰੇਜਾਂਗ ਲਾ ਦੀਆਂ ਜਿਹੜੀਆਂ ਪਹਾੜੀਆਂ ਉੱਤੇ ਤਣਾਅ ਸਮੇਂ ਕਬਜ਼ਾ ਕੀਤਾ ਗਿਆ ਸੀ, ਉਨ੍ਹਾਂ ਨੂੰ ਖ਼ਾਲੀ ਕੀਤਾ ਜਾਵੇਗਾ। ਇਸ ਪੂਰੀ ਪ੍ਰਕਿਰਿਆ ਦੀ ਦੋਵੇਂ ਹੀ ਸੈਨਾਵਾਂ ਨਿਗਰਾਨੀ ਕਰਨਗੀਆਂ ਜਿਸ ਉੱਤੇ ਸਹਿਮਤੀ ਬਣ ਚੁਕੀ ਹੈ।
ਅਪ੍ਰੈਲ ਮਹੀਨੇ ਤੋਂ ਬਾਅਦ ਤੋਂ ਹੀ ਚੀਨ ਸਰਹੱਦ ਉੱਤੇ ਤਣਾਅ ਦੀ ਸਥਿਤੀ ਬਣੀ ਹੋਈ ਸੀ। ਚੀਨੀ ਸੈਨਾ ਨੇ ਇਸ ਦੌਰਾਨ ਕਈ ਭਾਰਤੀ ਪੈਟਰੋਲਿੰਗ ਪੁਆਇੰਟ ਉੱਤੇ ਕਬਜ਼ਾ ਕੀਤਾ ਸੀ, ਪਰ ਸਹੀ ਸਮੇਂ ਉੱਤੇ ਭਾਰਤੀ ਜਵਾਨਾਂ ਨੇ ਚੀਨ ਨੂੰ ਜਵਾਬ ਦਿਤਾ। ਸੁਰੱਖਿਆ ਨਾਲ ਜੁੜੇ ਮਸਲੇ ਉੱਤੇ ਪੀਐੱਮ ਮੋਦੀ ਦੀ ਭਰੋਸੇਮੰਦ ਟੀਮ ਜਿਸ ਵਿਚ ਐਨਐਸਏ ਅਜੀਤ ਡੋਭਾimageਲ, ਸੀਡੀਐੱਸ ਬਿਪਿਨ ਰਾਵਤ, ਸੈਨਾ ਮੁਖੀ ਮਨੋਜ ਨਰਵਣੇ, ਹਵਾਈ ਸੈਨਾ ਮੁਖੀ ਆਰ ਕੇ ਐਸ ਭਦੌਰੀਆ ਸ਼ਾਮਲ ਸਨ। (ਏਜੰਸੀ)