ਸਾਵਧਾਨ! ਹੁਣ ਕਲਰਕ ਤੇ ਕੋਚ ਵੀ ਕੱਟਣਗੇ ਚਲਾਨ, ਕੈਪਟਨ ਸਰਕਾਰ ਹੋਈ ਸਖ਼ਤ
Published : Nov 12, 2020, 4:33 pm IST
Updated : Nov 12, 2020, 4:33 pm IST
SHARE ARTICLE
Captain Amarinder Singh
Captain Amarinder Singh

ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਹੋਰ ਸਖ਼ਤ ਹੋ ਗਈ ਹੈ

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਹੋਰ ਸਖ਼ਤ ਹੋ ਗਈ ਹੈ। ਹੁਣ ਦਸੰਬਰ 'ਚ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਖੇਡ ਕੋਚ ਵੀ ਚਲਾਨ ਕੱਟ ਸਕਣਗੇ। ਇਨ੍ਹਾਂ ਦੇ ਨਾਲ ਪੁਲਿਸ ਟੀਮ ਵੀ ਮੌਜੂਦ ਰਹੇਗੀ। ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ।

Challan Challan

ਮਾਸਕ ਨਾ ਪਹਿਣਨ, ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ, ਜਨਤਕ ਸਥਾਨਾਂ 'ਤੇ ਥੁੱਕਣ ਆਦਿ ਦੇ ਚਲਾਨ ਕੱਟਣ ਦਾ ਅਧਿਕਾਰ ਸੁਪਰਡੈਂਟ, ਕਲਰਕ, ਖੇਡ ਕੋਚਾਂ ਸਮੇਤ ਕਈ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ। ਅਜੇ ਤੱਕ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਹੀ ਚਲਾਨ ਕੱਟਦੇ ਸਨ। ਇਸ ਸਬੰਧੀ ਸਿਹਤ ਤੇ ਸਥਾਨਕ ਵਿਭਾਗ ਦੀ ਮੀਟਿੰਗ ਹੋ ਹੋਈ ਹੈ।

coronacorona

ਹੁਣ ਦਰਜਾ-2 ਅਧਿਕਾਰੀ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਕੱਟ ਸਕਣਗੇ। ਵਿਭਾਗ ਨੇ ਜੁਰਮਾਨਾ ਰਾਸ਼ੀ ਵਧਾਉਣ ਦਾ ਵੀ ਸੁਝਾਅ ਦਿੱਤਾ ਹੈ। ਸਰਕਾਰ ਦੀ ਚਿੰਤਾ ਇਸ ਲਈ ਵੀ ਵਧ ਗਈ ਹੈ ਕਿਉਂਕਿ ਸੂਬੇ 'ਚ ਲਗਾਤਾਰ ਤੀਜੇ ਦਿਨ ਵੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆਂ ਮੁੜ 20 ਤੋਂ ਜ਼ਿਆਦਾ ਹੋ ਗਈ ਹੈ। 25 ਨਵੀਆਂ ਮੌਤਾਂ ਨਾਲ ਕੁੱਲ ਮ੍ਰਿਤਕਾਂ ਦਾ ਅੰਕੜਾ 4,396 ਹੋ ਗਿਆ ਹੈ।

Captain Amarinder SinghCaptain Amarinder Singh

ਬੁੱਧਵਾਰ ਇਕ ਦਿਨ 'ਚ 644 ਨਵੇਂ ਪੌਜ਼ੇਟਿਵ ਮਰੀਜ਼ ਆਏ ਹਨ। ਸੂਬੇ 'ਚ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ 1,29,549 ਹੋ ਗਈ ਹੈ। ਮੰਨਿਆ ਜਾ ਰਿਹਾ ਕਿ ਇਸ ਫੈਸਲੇ ਨਾਲ ਲਾਪਰਵਾਹੀ ਵਰਤਣ ਵਾਲੇ ਲੋਕ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨਗੇ ਤੇ ਦੂਜਾ ਚਲਾਨ ਰਾਸ਼ੀ ਦੇ ਰੂਪ 'ਚ ਸਰਕਾਰ ਦੇ ਖਜ਼ਾਨੇ 'ਚ ਕਰੋੜਾਂ ਰੁਪਏ ਵੀ ਜਮ੍ਹਾ ਹੋਣਗੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement