
ਪਾਕਿਸਤਾਨ : ਨਹਿਰ 'ਚ ਡਿਗਿਆ ਵਾਹਨ, 20 ਦੀ ਮੌਤ
ਪੇਸ਼ਾਵਰ, 11 ਨਵੰਬਰ : ਉਤਰ ਪਛਮੀ ਪਾਕਿਸਤਾਨ 'ਚ ਇਕ ਤਿੰਨ ਪਹੀਆ ਵਾਹਨ ਇਕ ਨਹਿਰ 'ਚ ਡਿੱਗ ਗਿਆ ਜਿਸ ਕਾਰਨ ਉਸ 'ਚ ਸਵਾਰ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਵਾਹਨ 'ਚ ਸਵਾਰ ਲੋਕ ਇਕ ਵਿਆਹ ਤੋਂ ਵਾਪਸ ਪਰਤ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਬਚਾਅ ਦਲ ਦੇ ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਹਾਦਸਾ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ 'ਚ ਵਾਪਰਿਆ। ਅਧਿਕਾਰੀਆਂ ਨੇ ਕਿਹਾ ਕਿ ਨਹਿਰ 'ਚੋਂ ਵੀਹ ਲਾਸ਼ਾਂ ਨੂੰ ਕੱਢਿਆ ਗਿਆ ਜਦੋਂ ਕਿ ਤਿੰਨ ਲੋਕ ਜਿਉਂਦੇ ਕੱਢੇ ਗਏ। ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਹਾਦਸੇ 'ਤੇ ਅਫ਼ਸੋਸ ਪ੍ਰਗਟਾਇਆ ਹੈ। (ਪੀਟੀਆਈ)