
ਗੈਂਗਵਾਰ ਲਈ ਵਰਤੇ ਜਾਣ ਵਾਲੇ ਨਾਜਾਇਜ਼ ਹਥਿਆਰਾਂ ਅਤੇ ਹੈਰੋਇਨ ਸਮੇਤ ਛੇ ਗ੍ਰਿਫ਼ਤਾਰ
ਰੂਪਨਗਰ, 11 ਨਵੰਬਰ (ਹਰੀਸ਼ ਕਾਲੜਾ, ਕਮਲ ਭਾਰਜ): ਪੁਲਿਸ ਵਲੋਂ ਨੀਰਜ ਕੁਮਾਰ ਅਤੇ ਰਾਮਪਾਲ ਨੂੰ ਉਨ੍ਹਾਂ ਦੇ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 7 ਪਿਸਤੌਲ 32 ਬੋਰ ਅਤੇ 21 ਜ਼ਿੰਦਾ ਕਾਰਤੂਸ 32 ਬੋਰ ਅਤੇ 606 ਗ੍ਰਾਮ ਹੈਰੋਇਨ ਬ੍ਰਾਮਦ ਕੀਤਾ ਗਿਆ ਸੀ ਅਤੇ ਪੁਲਿਸ ਨੇ ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਮੱਧ ਪ੍ਰਦੇਸ਼ ਤਂੋ ਕੁਲ 12 ਨਾਜ਼ਾਇਜ਼ ਪਿਸਤੌਲ ਲੈ ਕੇ ਆਏ ਸਨ। ਜਿਨ੍ਹਾਂ ਵਿਚੋਂ ਸੱਤ ਪਿਸਤੌਲ ਪਹਿਲਾ ਹੀ ਉਕਤ ਮੁਕੱਦਮਾ ਵਿਚ ਬ੍ਰਾਮਦ ਕੀਤੇ ਜਾ ਚੁੱਕੇ ਹਨ ਅਤੇ ਬਾਕੀ 5 ਪਿਸਤੌਲ ਜੋ ਕਿ 'ਏ' ਕੈਟਾਗਰੀ ਦੇ ਗੈਂਗਸਟਰ ਤਜਿੰਦਰ ਸਿੰਘ ਨੇ ਇਨ੍ਹਾਂ ਪਾਸੋਂ ਮੰਗਵਾਏ ਸੀ, ਕਿÀੁਂਕਿ ਤਜਿੰਦਰ ਸਿੰਘ ਉਕਤ ਸੰਗੀਨ ਅਪਰਾਧਾਂ ਦੇ ਵੱਖ-ਵੱਖ ਮੁਕਦਮਿਆ ਵਿਚ ਜੇਲ ਵਿਚ ਬੰਦ ਹੈ।
ਇਹ ਜੇਲ ਵਿਚੋਂ ਅਪਣੇ ਸਾਥੀ ਹਰਜੀਤ ਸਿੰਘ, ਜੋ ਕਿ ਇਸ ਵਕਤ ਆਸਟ੍ਰੇਲਿਆ ਵਿਚ ਹੈ। ਜੋ ਕਿ ਵਟਸਐਪ ਰਾਂਹੀ ਨੀਰਜ਼ ਅਤੇ ਬੰਟੀ ਲੁਬਾਣਾ ਨਾਲ ਸੰਪਰਕ ਵਿਚ ਸੀ। ਹਰਜੀਤ ਸਿੰਘ ਨੇ ਹੀ ਇਹ ਹਥਿਆਰ ਮੰਗਵਾਉਣ ਲਈ ਪੈਸਿਆਂ ਦਾ ਪ੍ਰਬੰਧ ਕਰ ਕੇ ਦਿਤਾ ਸੀ। ਇਹ ਪਿਸਤੌਲ ਤੇਜਿੰਦਰ ਨੇ ਅਪਣੇ ਵਿਰੋਧੀਆਂ ਨੂੰ ਮਾਰਨ ਲਈ ਮੰਗਵਾਏ ਸਨ। ਤਜਿੰਦਰ ਸਿੰਘ ਨੇ ਇਰਾਦਾ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ, ਇਨ੍ਹਾਂ ਦੀ ਪਿੰਡ ਵਿਚ ਵੀ ਗੈਂਗਵਾਰ ਚਲ ਰਹੀ ਹੈ। ਕੁੱਝ ਸਮੇਂ ਪਹਿਲਾ ਇਸ ਦੇ ਭਰਾ ਅਤੇ ਪਰਵਾਰ ਦੇ ਫ਼ਾਇਰ ਵੀ ਹੋਏ ਸੀ। ਨੀਰਜ਼ ਗੱਗੂ ਅਤੇ ਬੰਟੀ ਲੁਬਾਣਾ ਦੀ ਨਿਸ਼ਾਨਦੇਹੀ ਪਰ ਉਕਤ 5 ਪਿਸਤੌਲ ਮਜਾਰੀ ਖੱਡ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਚੋਂ ਅਲੱਗ-ਅਲੱਗ ਥਾਵਾਂ ਤੋਂ ਬ੍ਰਾਮਦ ਕੀਤੇ ਗਏ ਹਨ।
ਫੋਟੋ ਰੋਪੜ-11-06 ਤੋਂ ਪ੍ਰਾਪਤ ਕਰੋ ਜੀ।